79.41 F
New York, US
July 14, 2025
PreetNama
ਖਾਸ-ਖਬਰਾਂ/Important News

ਪਿਤਾ ਨੂੰ ਭ੍ਰਿਸ਼ਟਾਚਾਰੀ ਦੱਸਣ ਵਾਲੀ ਬੀਜੇਪੀ ਨੂੰ ਪ੍ਰਿਅੰਕਾ ਦਾ ਤਿੱਖਾ ਜਵਾਬ, ਯੂਪੀ ਮਗਰੋਂ ਹਰਿਆਣਾ ‘ਚ ਸੰਭਾਲਿਆ ਮੋਰਚਾ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰ ਦੱਸਣ ਦੇ ਜਵਾਬ ਵਿੱਚ ਮਹਾਤਮਾ ਬੁੱਧ ਦੀ ਕਹਾਣੀ ਸੁਣਾਈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ 24 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

ਅੰਬਾਲਾ ਵਿੱਚ ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਆਪਣੇ ਪਿਤਾ ਨੂੰ ਭ੍ਰਿਸ਼ਟਾਚਾਰੀ ਕਹੇ ਜਾਣ ‘ਤੇ ਬੋਲਿਆ ਕਿ ਇੱਕ ਵਾਰ ਮਹਾਤਮਾ ਬੁੱਧ ਨੂੰ ਕੋਈ ਵਿਅਕਤੀ ਦਿਲ ਖੋਲ੍ਹ ਦੇ ਗਾਲ਼ਾਂ ਕੱਢਦਾ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਗਾਲ਼ਾਂ ਤੇ ਗੁੱਸਾ ਤੁਹਾਡੇ ਅੰਦਰੋਂ ਆਇਆ ਹੈ, ਮੇਰੇ ਨਹੀਂ, ਇਸ ਲਈ ਇਸ ਨੂੰ ਤੁਸੀਂ ਹੀ ਰੱਖੋ। ਉਨ੍ਹਾਂ ਕਿਹਾ ਕਿ ਮੇਰਾ ਵੀ ਨਰੇਂਦਰ ਮੋਦੀ ਨੂੰ ਇਹੋ ਜਵਾਬ ਹੈ। ਉਨ੍ਹਾਂ ਰੈਲੀ ਵਿੱਚ ਮੌਜੂਦ ਲੋਕਾਂ ਤੋਂ ਰੁਜ਼ਗਾਰ ਬਾਰੇ ਪ੍ਰਤੀਕਿਰਿਆ ਲੈ ਕੇ ਭਾਜਪਾ ਦੀ ਨੋਟਬੰਦੀ ਤੇ ਜੀਐਸਟੀ ‘ਤੇ ਨਿਸ਼ਾਨੇ ਲਾਏ।

Related posts

ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ

On Punjab

ਆਲਮੀ ਆਗੂਆਂ ਨੇ ਕੀਤੀ ਭਾਰਤ ਦੇ ਓਪ ਸਿੰਦੂਰ ਦੀ ਹਮਾਇਤ

On Punjab

ਅਮਰੀਕਾ ’ਚ ਭਾਰਤਵੰਸ਼ੀ ਨੂੰ 56 ਮਹੀਨਿਆਂ ਦੀ ਕੈਦ, ਪਤਨੀ ਨਾਲ ਕੁੱਟਮਾਰ ਤੇ ਅਗਵਾ ਦਾ ਮਾਮਲਾ

On Punjab