82.42 F
New York, US
July 16, 2025
PreetNama
ਸਮਾਜ/Social

ਪਾਕਿਸਤਾਨ: ਬਰਫ਼ਬਾਰੀ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, 30 ਲੋਕਾਂ ਦੀ ਮੌਤ

Pakistan heavy snowfall: ਇਸਲਾਮਾਬਾਦ: ਪਾਕਿਸਤਾਨ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਅਤੇ ਲਗਾਤਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ । ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਬਰਫ਼ਬਾਰੀ ਕਾਰਨ ਕਈ ਹਾਈਵੇ ਨੂੰ ਸਾਫ਼ ਕਰਨ ਅਤੇ ਮੁੜ ਖੋਲ੍ਹਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਵਾਰ ਹੋ ਰਹੀ ਭਾਰੀ ਬਰਫਬਾਰੀ ਨੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । ਦਰਅਸਲ, ਭਾਰੀ ਬਰਫਬਾਰੀ ਅਤੇ ਲਗਾਤਾਰ ਮੀਂਹ ਦੀ ਮਾਰ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਤੇ ਪਈ ਹੈ । ਜਿਥੋਂ ਦੇ ਵਿਭਿੰਨ ਹਿੱਸਿਆਂ ਵਿੱਚ 24 ਘੰਟਿਆਂ ਦੌਰਾਨ 14 ਲੋਕ ਮਾਰੇ ਗਏ ਹਨ ।

ਬਲੋਚਿਸਤਾਨ ਵਿੱਚ ਭਾਰੀ ਬਰਫਬਾਰੀ ਕਾਰਨ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ । ਇਸ ਦੌਰਾਨ ਕਵੇਟਾ-ਚਮਨ ਹਾਈਵੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ।

ਇਸ ਸਬੰਧੀ ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਖਾਨ ਨੇ ਕਿਹਾ ਕਿ ਸੂਬਾਈ ਸਰਕਾਰ ਸੜਕਾਂ ਖੋਲ੍ਹ੍ਣ ਅਤੇ ਮੀਂਹ ਤੇ ਬਰਫ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਹਰ ਸੰਭਵ ਮਦਦ ਦੀ ਵਿਵਸਥਾ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ । ਇਸ ਤੋਂ ਇਲਾਵਾ ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਲਈ ਰਾਜਧਾਨੀ ਕਵੇਟਾ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਤੇ ਖੁਸ਼ਕ ਮੌਸਮ ਦਾ ਅਨੁਮਾਨ ਲਗਾਇਆ ਗਿਆ ਹੈ ।

Related posts

ਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇ

On Punjab

JEE-NEET ਦਾ ਇਮਤਿਹਾਨ ਦੇਣ ਵਾਲਿਆਂ ਲਈ ਅੱਜ ਤੋਂ 15 ਸਤੰਬਰ ਤਕ ਚੱਲਣਗੀਆਂ ਵਿਸ਼ੇਸ਼ ਰੇਲਾਂ

On Punjab

ਪਾਕਿਸਤਾਨ ‘ਚ ਪਹਿਲੀ ਔਰਤ ਲੈਫਟੀਨੈਂਟ ਜਨਰਲ ਨਿਗਾਰ ਜੌਹਰ, ਫੌਜ ‘ਚ ਸੰਭਿਆ ਸਰਜਨ ਦਾ ਅਹੁਦਾ

On Punjab