PreetNama
ਖਾਸ-ਖਬਰਾਂ/Important News

ਪਾਕਿਸਤਾਨ ਦੀਆਂ ਜੰਗੀ ਤਿਆਰੀਆਂ! ਛੱਡੀ 320 ਕਿਲੋਮੀਟਰ ਮਾਰ ਕਰਨ ਵਾਲੀ ਗਜਨਵੀ ਮਿਸਾਈਲ

ਨਵੀਂ ਦਿੱਲੀ: ਜੰਮੂ-ਕਸ਼ਮੀਰ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਜੰਗ ਦੀਆਂ ਧਮਕੀਆਂ ਦੇਣ ‘ਤੇ ਉੱਤਰ ਆਇਆ ਹੈ। ਹੁਣ ਉਸ ਨੇ ਤਾਕਤ ਵਿਖਾਉਣ ਲਈ ਬਲੈਸਟਿਕ ਮਿਸਾਈਲ ਗਜਨਵੀ ਦਾ ਪ੍ਰੀਖਣ ਕੀਤਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਨੂੰ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅੱਲਵੀ ਨੇ ਵੀ ਮੁਲਕ ਨੂੰ ਵਧਾਈ ਦਿੱਤੀ।

ਇਸ ਮਿਸਾਈਲ ਦੀ ਰੇਂਜ 290 ਤੋਂ 320 ਕਿਮੀ ਦੱਸੀ ਜਾ ਰਹੀ ਹੈ। ਇਸ ਦਾ ਇਸਤੇਮਾਲ ਹਵਾਈ ਨਹੀਂ ਸਗੋਂ ਜ਼ਮੀਨ ਤੋਂ ਜ਼ਮੀਨ ਲਈ ਹੁੰਦਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦੀ ਮੰਨੀਏ ਤਾਂ ਇਹ ਮਿਸਾਈਲ 700 ਕਿਲੋ ਵਿਸਫੋਟਕ ਲੈ ਜਾਣ ਦੀ ਤਾਕਤ ਰੱਖਦੀ ਹੈ। ਅਜਿਹੇ ‘ਚ ਪਾਕਿਸਤਾਨ ਦੀ ਗਜਨਵੀ ਮਿਸਾਈਲ ਦਾ ਪ੍ਰੀਖਣ ਦੁਨੀਆ ਨੂੰ ਤਣਾਅ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ।ਭਾਰਤ ਤੇ ਪਾਕਿਸਤਾਨ ‘ਚ ਸਮਝੌਤੇ ਮੁਤਾਬਕ ਕਿਸੇ ਵੀ ਪ੍ਰੀਖਣ ਦੀ ਸੂਚਨਾ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਦੇਣੀ ਹੁੰਦੀ ਹੈ। ਪਾਕਿਸਤਾਨ ਵੱਲੋਂ ਇਸ ਦੀ ਜਾਣਕਾਰੀ ਪਹਿਲਾਂ ਹੀ ਭਾਰਤ ਨੂੰ ਦਿੱਤੀ ਜਾ ਚੁੱਕੀ ਸੀ। ਪਾਕਿਸਤਾਨ ਨੇ ਇਸ ਦੀ ਸੂਚਨਾ 26 ਅਗਸਤ ਨੂੰ ਭਾਰਤੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ।

Related posts

ਕੋਰੋਨਾ ਵਾਇਰਸ : ਹੁਣ ਪਾਕਿਸਤਾਨ ਨੇ ਭਾਰਤ ਤੋਂ ਮੰਗੀ ਹਾਈਡ੍ਰੋਕਸਾਈਕਲੋਰੋਕਿਨ ਦਵਾਈ

On Punjab

ਅਮਰੀਕਾ ਸਾਹਮਣੇ ਵੱਡਾ ਖ਼ਤਰਾ, ਅਗਸਤ ਤਕ ਹੋ ਸਕਦੀਆਂ 145,000 ਮੌਤਾਂ

On Punjab

ਟਰੰਪ ਨੇ ਕੋਰੋਨਾ ਨੂੰ ਲੈ ਕੇ ਵਿਵਾਦਾਂ ‘ਚ ਘਿਰੇ WHO ਦੀ ਫੰਡਿੰਗ ‘ਤੇ ਲਗਾਈ ਰੋਕ

On Punjab
%d bloggers like this: