74.62 F
New York, US
July 13, 2025
PreetNama
ਰਾਜਨੀਤੀ/Politics

ਪਾਕਿਸਤਾਨ ਤੋਂ ਮੋਦੀ ਤੇ ਫ਼ੌਜ ਮੁਖੀ ਨੂੰ ਮਾਰਨ ਦੀ ਧਮਕੀ

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਹੈ। ਗੁਆਂਢੀ ਮੁਲਕ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹੈ। ਅੱਜ ਬੀਜੇਪੀ ਨੇਤਾ ਤਜਿੰਦਰ ਪਾਲ ਬੱਗਾ ਦੇ ਮੋਬਾਈਲ ਫੋਨ ‘ਤੇ ਇੱਕ ਮੈਸੇਜ ਆਇਆ ਜਿਸ ਨੂੰ ਪੜ੍ਹ ਉਹ ਖੁਦ ਹੈਰਾਨ ਹੋ ਗਏ।

ਮੈਸੇਜ ਪਾਕਿਸਤਾਨ ਦੇ ਨੰਬਰ ਤੋਂ ਆਇਆ ਸੀ ਜਿਸ ‘ਚ ਪੀਐਮ ਨਰਿੰਦਰ ਮੋਦੀ ਤੇ ਆਰਮੀ ਚੀਫ਼ ਬਿਪਿਨ ਰਾਵਤ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਕਸ਼ਮੀਰੀ ਅੱਤਵਾਦੀ ਹੋਣ ਦਾ ਦਾਅਵਾ ਕਰਨ ਵਾਲੇ ਇਸ ਸ਼ਖ਼ਸ ਨੇ ਵ੍ਹਟਸਐਪ ‘ਤੇ ਮੈਸੇਜ ਕਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।ਇਸ ਤੋਂ ਇਲਾਵਾ ਬੱਗਾ ਨੂੰ ਫੋਨ ਕਰਕੇ ਵੀ ਧਮਕੀ ਦਿੱਤੀ ਗਈ ਜਿਸ ਦੀ ਰਿਕਾਰਡਿੰਗ ਕਰ ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਵੀ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਲਿਖਿਆ, “ਬੇਟਾ ਇਨ੍ਹਾਂ ਧਮਕੀਆਂ ਨਾਲ ਤੁਸੀਂ ਡਰਾ ਨਹੀਂ ਸਕੋਗੇ। ਇਹ ਨਰਿੰਦਰ ਮੋਦੀ ਦਾ ਹਿੰਦੁਸਤਾਨ ਹੈ, ਬੋਲੇਗਾ ਘੱਟ ਤੇ ਮਾਰੇਗਾ ਜ਼ਿਆਦਾ।”ਮੈਸੇਜ ‘ਚ ਲਿਖਿਆ ਹੈ, “ਕਸ਼ਮੀਰੀਆਂ ਦਾ ਖੂਨ ਭਾਰਤੀ ਸੈਨਾ ਦੇ ਮੁਖੀ ਤੇ ਨਰਿੰਦਰ ਮੋਦੀ ਦੇ ਖੂਨ ਨਾਲ ਹੀ ਸਾਫ਼ ਕਰਾਂਗੇ। ਬੀਜੇਪੀ ਤੇ ਆਰਐਸਐਸ ਮੈਂਬਰ ਵੀ। ਇਹ ਤਾਂ ਸਮਾਂ ਹੀ ਦੱਸੇਗਾ ਕਿ ਹਿੰਦੁਸਤਾਨ ਨਾਲ ਕੀ ਹੋਣ ਵਾਲਾ ਹੈ।”

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਮ ’ਤੇ ਲਾਈ ਆਸਥਾ ਦੀ ਡੁਬਕੀ

On Punjab

ਲਹਿੰਦੇ ਪੰਜਾਬ ਦੀ ਹਕੂਮਤ ਨੇ ਲਾਹੌਰ ਦੇ ਪੁੰਛ ਹਾਊਸ ’ਚ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ

On Punjab

ਬਾਜਵਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪਾਰਟੀ ਫੰਡ ਘਪਲੇ ਦੀ ਜਾਂਚ ਮੰਗੀ

On Punjab