82.18 F
New York, US
July 13, 2025
PreetNama
ਸਮਾਜ/Social

ਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ 218 ਟਨ ਵਜ਼ਨੀ ਟ੍ਰੇਨ, ਬਣਾਇਆ ਰਿਕਾਰਡ

Train pulling world record: ਮਾਸਕੋ: ਰੂਸ ਦੇ 34 ਸਾਲਾਂ ਇਵਾਨ ਸੈਕਿਨ ਵੱਲੋਂ 218 ਟਨ ਵਜ਼ਨੀ ਟ੍ਰੇਨ ਖਿੱਚ ਕੇ ਵਰਲਡ ਰਿਕਾਰਡ ਬਣਾ ਦਿੱਤਾ ਗਿਆ ਹੈ । ਉਹਨਾਂ ਨੇ ਇਹ ਟਰੇਨ ਵਲਾਦਿਵੋਸਤੋਕ ਸ਼ਹਿਰ ਵਿੱਚ ਖਿੱਚੀ । ਇਸ ਸਬੰਧੀ ਰੂਸ ਵਿੱਚ ਹਿਊਮਨ ਮਾਊਂਟੇਨ ਨਾਮ ਨਾਲ ਮਸ਼ਹੂਰ ਇਵਾਨ ਨੇ ਦੱਸਿਆ ਕਿ ਉਹ ਇਸ ਉਪਲਬਧੀ ਲਈ ਪਿਛਲੇ ਇੱਕ ਸਾਲ ਤੋਂ ਤਿਆਰੀ ਕਰ ਰਹੇ ਸਨ । ਉਸਨੇ ਦੱਸਿਆ ਕਿ ਉਸਨੇ ਇਹ ਟ੍ਰੇਨ ਆਪਣੀ ਹੋਣ ਵਾਲੀ ਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ ।

ਉਸਨੇ ਦੱਸਿਆ ਕਿ ਟ੍ਰੇਨ ਖਿੱਚਣ ਤੋਂ ਬਾਅਦ ਹੁਣ ਉਸਦਾ ਅਗਲਾ ਉਦੇਸ਼ 12 ਹਜ਼ਾਰ ਟਨ ਵਜ਼ਨੀ ਸ਼ਿੱਪ ਨੂੰ ਖਿੱਚਣ ਦਾ ਹੈ । ਮੀਡੀਆ ਅਨੁਸਾਰ ਇਸ ਤੋਂ ਪਹਿਲਾਂ ਵੀ ਦੁਨੀਆ ਵਿੱਚ ਰੇਲਵੇ ਇੰਜਣ, ਜਹਾਜ਼ ਅਤੇ ਹਵਾਈ ਜਹਾਜ਼ਾਂ ਨੂੰ ਖਿੱਚਿਆ ਗਿਆ ਸੀ, ਪਰ ਇੰਨੇ ਭਾਰੀ ਵਜ਼ਨ ਨੂੰ ਮਾਸਪੇਸ਼ੀਆਂ ਦੀ ਸ਼ਕਤੀ ਨਾਲ ਖਿੱਚਣ ਵਾਲਾ ਇਹ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਲੇਸ਼ੀਆ ਦੇ ਕੁਆਲਾਲੰਪੁਰ ਰੇਲਵੇ ਸਟੇਸ਼ਨ ‘ਤੇ ਅਕਤੂਬਰ 2003 ਨੂੰ ਵੇਲੁ ਰਥਕ੍ਰਿਸ਼ਨਨ ਨੇ ਦੰਦਾਂ ਨਾਲ 260.8 ਟਨ ਦੀਆਂ ਦੋ ਕੇ.ਟੀ.ਐੱਮ ਟ੍ਰੇਨਾਂ ਨੂੰ 4.2 ਮੀਟਰ ਤੱਕ ਖਿੱਚ ਕੇ ਵਰਲਡ ਰਿਕਾਰਡ ਬਣਾਇਆ ਸੀ । ਉਥੇ ਹੀ ਭਾਰਤ ਵਿੱਚ ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿੱਚ ਰਹਿਣ ਵਾਲੇ ਬ੍ਰਹਮਚਾਰੀ ਆਸ਼ੀਸ਼ ਆਪਣੇ ਦੰਦਾਂ ਨਾਲ 65 ਟਨ ਵਜ਼ਨੀ ਰੇਲ ਇੰਜਣ ਖਿੱਚ ਚੁੱਕੇ ਹਨ । ਇਸ ਤੋਂ ਇਲਾਵਾ ਗਵਾਲੀਅਰ ਦੀ ਆਰਤੀ ਅਤੇ ਸਵਿਤਾ ਨੈਰੋਗੇਜ ਟ੍ਰੇਨ ਦਾ ਇੰਜਣ ਖਿੱਚ ਕੇ ਲਿਮਕਾ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀਆਂ ਹਨ ।

Related posts

ਮਿਸ ਗਲੋਬਲ ਦਾ ਹਿੱਸਾ ਬਣੇਗੀ ਟਰਾਂਸਜੈਂਡਰ ਨਾਜ਼, ਜਾਣੋ ਕਿਵੇਂ ਸੰਪਨ ਪਰਿਵਾਰ ਤੋਂ ਹੋਣ ਦੇ ਬਾਵਜੂਦ ਕਿਵੇਂ ਰਿਸ਼ਤਿਆਂ ‘ਚ ਆ ਗਈ ਸੀ ਦਰਾਰ

On Punjab

ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਵੱਲੋਂ ਸਿੱਖਿਆ ਖੇਤਰ ਦਾ ਮੁਹਾਂਦਰਾ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

On Punjab

ਹਨੇਰੇ ਚ ਘਿਰੀ ਪੂਰਨਮਾਸ਼ੀ

Pritpal Kaur