PreetNama
ਖਾਸ-ਖਬਰਾਂ/Important News

ਨੇਵੀ ਸੀਲ ਅਧਿਕਾਰੀ ਨੇ 12 ਸਾਲਾ ਬੱਚੇ ਨੂੰ ਮਾਰੀ ਗੋਲੀ, ਉਸਨੂੰ ਦੱਸਿਆ ‘‘ISIS ਦਾ ਕੂੜਾ’’

ਅਮਰੀਕਾ ਦੇ ਨੇਵੀ ਸੀਲ ਦੇ ਦੋ ਸਾਬਕਾ ਮੁਲਾਜਮਾਂ ਨੇ ਯੁੱਧ ਅਪਰਾਧ ਸਬੰਧੀ ਇੱਕ ਮਾਮਲੇ ਵਿੱਚ ਸੁਣਵਾਈ ਦੋਰਾਨ ਇੱਕ ਖੌਫਨਾਕ ਵਾਕਿਆ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾ ਦੇ ਇੱਕ ਅਧਿਕਾਰੀ ਨੇ ਇਸਲਾਮਿਕ ਸਟੇਟ ਦੇ ਕਰੀਬ 12 ਸਾਲ ਦੇ ਇੱਕ ਜਖਮੀ ਕੈਦੀ ਦੀ ਦਰਦਨ ਉੱਤੇ ਚਾਕੂ ਨਾਲ ਵਾਰ ਕੀਤਾ ਤੇ ਉਸਦੀ ਹੱਤਿਆ ਦੇ ਬਾਅਦ ਮਜਾਕ ਉਡਾਉਣ ਦੇ ਅੰਦਾਜ ਵਿੱਚ ਕਿਹਾ ਕਿ ਬਾਲਕ ‘ਆਈਐੱਸਆਈਐੱਸ ਦਾ ਕੂੜਾ’ ਸੀ।

ਡਾਇਲੈਨ ਡਿਲੇ ਤੇ ਕ੍ਰੇਗ ਮਿਲਰ ਨੇ ਯੁੱਧ ਅਪਰਾਧ ਦੇ ਇਲਜਾਮ ਝੱਲ ਰਹੇ ਸਪੈਸ਼ਲ ਆਪਰੇਸ਼ਨ ਚੀਫ ਐਡਵਰਡ ਗੈੱਲਾਘੇਰ ਦੇ ਖਿਲਾਫ ਸੁਣਵਾਈ ਦੇ ਦੂਜੇ ਦਿਨ ਇਹ ਗੱਲ ਕਹੀ। ਗੈਲਘੇਰ ਨੇ 2017 ਵਿੱਚ ਇਰਾਕ ਵਿੱਚ ਡਿਊਟੀ ਉੱਤੇ ਤਾਇਨਾਤੀ ਦੌਰਾਨ ਹੱਤਿਆ ਕਰਨ ਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਖੁਦ ਨੂੰ ਬੇਕਸੂਰ ਦੱਸਿਆ ਹੈ।

ਡਿਲੇ ਨੇ ਦੱਸਿਆ ਕਿ ਜਦੋਂ ਤਿੰਨ ਮਈ 2017 ਨੂੰ ਇੱਕ ਰੇਡੀਓ ਕਾਲ ਵਿੱਚ ਇੱਕ ਕੈਦੀ ਦੇ ਜਖਮੀ ਹੋਣ ਦਾ ਐਲਾਨ ਕੀਤਾ ਤਾਂ ਗੈਲਾਘੇਰ ਨੇ ਉੱਤਰ ਦਿੱਤਾ, ‘‘ਇਸਨੂੰ ਹੱਥ ਨਾ ਲਾਵੋ, ਇਹ ਮੇਰਾ ਹੈ”

ਉਸਨੇ ਦੱਸਿਆ ਕਿ ਕੈਦੀ ਲਗਭਗ ਬੇਹੋਸ਼ੀ ਦੀ ਅਵਸਥਾ ਵਿੱਚ ਸੀ ਤੇ ਉਸਦੇ ਪੈਰ ਉੱਤੇ ਇੱਕ ਮਾਮੂਲੀ ਜਖਮੀ ਦਿਖ ਰਿਹਾ ਸੀ।

ਡਿਲੇ ਨੇ ਕਿਹਾ ਕਿ ‘‘ਉਹ ਕਰੀਬ 12 ਸਾਲ ਦਾ ਬੱਚਾ ਰਿਹਾ ਹੋਵੇਗਾ। ਉਹ ਬਹੁਤ ਪਤਲਾ ਸੀ।”

ਸਿਖਿਅਕ ਚਿਕਿਤਸਕ ਗੈਲਾਘੇਰ ਨੇ ਲੜਕੇ ਦਾ ਇਲਾਜ ਕਰਨਾ ਸ਼ੁਰੂ ਕੀਤਾ। ਜਦ ਉਸਨੇ ਲੜਕੇ ਦੇ ਜਖਮੀ ਪੈਰ ਉੱਤੇ ਭਾਰ ਪਾਇਆ ਤਾਂ ਉਹ ਦਰਦ ਵਿੱਚ ਚੀਖ ਪਿਆ।

ਮਿਲਰ ਨੇ ਦੱਸਿਆ ਕਿ ਉਸਨੇ ਬੱਚੇ ਦੇ ਸੀਨੇ ਉੱਤੇ ਆਪਣਾ ਪੈਰ ਰੱਖ ਦਿੱਤਾ ਤਾਂਕਿ ਉਹ ਉੱਪਰ ਨਾ ਉੱਠ ਸਕੇ। ਮਿਲਰ ਨੇ ਕਿਹਾ ਕਿ ਉਸਨੇ ਦੇਖਿਆ ਕਿ ਗੈਲਾਘੇਰ ਨੇ ਅਚਾਨਕ ਬੱਚੇ ਦੀ ਗਰਦਨ ਉੱਤੇ ਦੋ ਵਾਰ ਚਾਕੂ ਘੁਸਿਆ।

ਡਿਲੇ ਨੇ ਦੱਸਿਆ ਕਿ ਬਾਅਦ ਵਿੱਚ ਗੈਲਾਘੇਰ ਨੇ ਉਸਨੂੰ ਤੇ ਦੂਜੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਜੋ ਕੁਝ ਹੋਇਆ, ਉਹ ਉਸ ਤੋਂ ਦੁਖੀ ਹੈ ਪਰ ‘‘ਉਹ ਆਈਐਸਆਈਐਸ ਦਾ ਕੂੜਾ ਸੀ”।

ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਗੈਲਾਘੇਰ ਨੇ ਟਿਊਬ ਪਾਉਣ ਦੇ ਲਈ ਲੜਕੇ ਦੇ ਗਲੇ ਵਿੱਚ ਚੀਰਾ ਲਗਾਇਆ ਸੀ ਤਾਕਿ ਉਸਦਾ ਉਪਚਾਰ ਕੀਤਾ ਜਾ ਸਕੇ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਖਿੱਚਣ ਵਾਲੇ ਇਸ ਮਾਮਲੇ ਵਿੱਚ ਤੇ ਸਾਬਕਾ ਸੀਲ ਜਵਾਨਾਂ ਦੇ ਗਵਾਹੀ ਦੇਣ ਦੀ ਉਮੀਦ ਹੈ।

Related posts

ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾ ਰਿਹਾ ਚੀਨ

On Punjab

ਅਮਰੀਕੀ ਰਾਸ਼ਟਰਪਤੀ ਨੂੰ ਕੌਣ ਚੁੱਕਵਾਉਂਦਾ ਹੈ ਸਹੁੰ ਤੇ ਕਦੋਂ ਤੋਂ ਸ਼ੁਰੂ ਹੋਈ ਇਸ ਦੌਰਾਨ ਬਾਈਬਲ ਰੱਖਣ ਦੀ ਪ੍ਰਥਾ

On Punjab

ਵਿਰੋਧ ਦੇ ਬਾਵਜੂਦ ਭਾਜਪਾ ਨੇ ਪੰਜਾਬ ’ਚ 60 ਫੀਸਦੀ ਤੋਂ ਜ਼ਿਆਦਾ ਸੀਟਾਂ ’ਤੇ ਉਤਾਰੇ ਉਮੀਦਵਾਰ

Pritpal Kaur
%d bloggers like this: