PreetNama
ਸਮਾਜ/Social

ਨੀ ਬੜੇ ਰੂਹਾ ਦੇ

ਨੀ ਬੜੇ ਰੂਹਾ ਦੇ ਨੇ ਫਿਰਦੇ ਸਿਕਾਰੀ ਘੁੰਮਦੇ ਯਾਰੀ ਸੋਚ ਕੇ ਤੂੰ ਲਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ
ਦਿਲ ਤੈਨੂੰ ਜਿੱਥੇ ਜਿੱਥੇ ਲੈ ਕੇ ਚਾਹੁੰਦਾ ਜਾਣਾ ਨਾ ਚੁੱਪ ਚਾਪ ਤੁਰ ਜਾਈ
ਨੀ ਵੇਖੀ ਕਿਤੇ ਬਾਬਲ ਦੀ ਪੱਗ ਰੋਲਦੀ ਜਿਹੜੀ ਸਿਰ ਤੇ ਸਜਾਈ
ਤੈਨੂੰ ਮਾਪਿਆਂ ਤੋਂ ਵੱਧ ਪਿਆਰ ਕੋਣ ਕਰਦਾ ਸਕਦਾ ਚਾਹੁੰਦੇ ਸਾਰਿਆਂ ਤੋਂ ਵੱਧ ਤੈਨੂੰ ਤੇਰੇ ਭਾਈ
ਦੁਨੀਆਂ ਅੱਜ ਕੱਲ ਆਮ ਬੈਠੇ ਨੀ ਬੜੇ ਰੂਹਾਂ ਦੇ ਕਸਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ
ਕਈ ਵੈਲਨਟਾਈਨ ਵਾਲੇ ਦਿਨ ਬੈਠੇ ਹੋਣੇ ਨੇ ਬੁੱਕ ਹੋਟਲ ਕਰਾਈ
ਨੀ ਇਹਨਾਂ ਹੋਟਲਾ ਚ ਜਾਣੀ ਫੇਰ ਆਖਰ ਲੱਖਾਂ ਇੱਜਤ ਗੁਆਈ
ਮਾ ਬਾਪ ਜਵਾ ਵੇਖ ਟੁੱਟ ਜਾਦੇ ਨੇ ਨਿਊਜ ਟੀਵੀ ਉੱਤੇ ਆਈ
ਫਲਾਨਿਆ ਦੀ ਕੁੜੀ, ਫਲਾਨਿਆ ਦੇ ਮੁੰਡੇ ਨਾ ਫੜੀ ਗਈ ਆ ਭਾਈ
ਫੇਰ ਕਰਦੀਆਂ ਕੁੜੀਆਂ ਨੇ ਖੁਦਕੁਸ਼ੀਆਂ ਕਰ ਆਪਣੇ ਤਬਾਹੀ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ
ਜੋ ਨਿੱਕਿਆ ਹੁੰਦਿਆਂ ਤੋ ਮਾ ਬਾਪ ਨੇ ਆ ਦੱਸੀ ਗੱਲ ਕਦੇ ਨਾ ਭੁਲਾਈ
ਨਿੱਤ ਨੇਮ ਕਰ ਕਰ ਉੱਚਾ ਹੋਸਲਾ ਤੇ ਉੱਠ ਗੂਰੁ ਘਰ ਜਾਈ
ਆਪਣੇ ਤੋ ਪੈਰਾਂ ਉੱਤੇ ਖੜੇ ਅੜੀਏ ਨਾਮ ਜੱਗ ਤੇ ਬਣਾਈ
ਨੀ ਮਾਪਿਆਂ ਨੂੰ ਹੋਵੇ ਵੱਧ ਮਾਣ ਤੇਰੇ ਤੂੰ ਕਿ ਇੱਜਤ ਕਮਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ
“ਘੁੰਮਣ ਆਲਾ “ਕਹਿੰਦਾ ਕਿਸੇ ਇੱਕ ਨੂੰ ਗਲਤ ਕਸੂਰ ਹੁੰਦਾ ਦੋਵੇ ਥਾਈ
ਪੁੱਠੇ ਸਿੱਧੇ ਕੰਮਾ ਵਿੱਚ ਰੋਲ ਇੱਜਤਾਂ ਕਿਉਂ ਜਾਦੇ ਉਹ ਗੁਆਈ
ਮੁੰਡਾ ਕੁੜੀ ਸਾਡਾ ਰਾਹ ਗਲਤ ਨਾ ਪੈ ਜਾਵੇ ਤਾਂ ਕਰਦੇ ਨਾ ਸਖਤਾਈ
ਬੰਦ ਕਰੋ ਲੋਕੋ ਕਰਨੀ ਭਰੂਣ ਹੱਤਿਆ ਬੰਦ ਕਰੋ ਤੁਸੀ ਚੈਕ ਲਿੰਗ ਟੈਸਟ ਕਰਾਈ
ਰਾਜੀ ਬਾਜੀ ਮੰਨ ਲੋ ਸੁਗਾਤ ਰੱਬ ਦੀ ਜੋ ਰੱਬ ਥੋਡੀ ਝੋਲੀ ਪਾਈ
ਪਿਆਰ ਹੁੰਦਾ ਅੜੀਏ ਨੀ ਰੂਪ ਰੱਬ ਦਾ ਸੋਚ ਸਮਝ ਕੇ ਪਾਈ
??ਜੀਵਨ ਘੁੰਮਣ (ਬਠਿੰਡਾ)

Related posts

ਬੈਂਕ ਖਾਤੇ ਤੇ ਫੋਨ ਕੁਨੈਕਸ਼ਨ ਲਈ ਆਧਾਰ ਦੇਣਾ ਜਾਂ ਨਾ ਦੇਣਾ ਹੁਣ ਤੁਹਾਡੀ ਮਰਜ਼ੀ

On Punjab

ਪਹਿਲੀ ਜਮਾਤ ਦੀ ਬੱਚੀ ਨੂੰ ਹਾਰਟ ਅਟੈਕ! ਸਕੂਲ ਨੂੰ ਨੋਟਿਸ

On Punjab

ਇਤਿਹਾਸਕ ਗੁ: ਨਾਨਕਸਰ ਸਠਿਆਲਾ

Preet Nama usa
%d bloggers like this: