ਮੁੰਬਈ: ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਇਸ ਵਾਰ ਫੋਟੋ ਦੇ ਵਾਇਰਲ ਹੋਣ ਪਿੱਛੇ ਇਸ ਦਾ ਕਾਰਨ ਕੁਝ ਹੋਰ ਹੈ। ਉਂਝ ਤਾਂ ਇਸ ਤਸਵੀਰ ‘ਚ ਕੁਝ ਖਾਸ ਨਹੀਂ ਪਰ ਜੇਕਰ ਧਿਆਨ ਨੀਤਾ ਦੇ ਬੈਗ ਵਲ ਜਾਂਦਾ ਹੈ ਪਤਾ ਲੱਗਦਾ ਹੈ ਕਿ ਇਹ ਕੋਈ ਆਮ ਬੈਗ ਨਹੀਂ।
ਜੀ ਹਾਂ, ਨੀਤਾ ਵੱਲੋਂ ਲਏ ਬੈਗ ਹਰਮਿਸ ਹਿਮਾਲਿਆ ਬ੍ਰਿਕਿਨ ਬੈਗ ਹੈ, ਜਿਸ ਦੀ ਕੀਮਤ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਇਸ ‘ਚ 240 ਹੀਰੇ ਲੱਗੇ ਹਨ ਜਿਸ ਦੀ ਕੀਮਤ2.6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨੀਤਾ ਦੇ ਬੈਗ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰ ‘ਚ ਉਸ ਨਾਲ ਕਰੀਨਾ ਕਪੂਰ ਖ਼ਾਨ ਤੇ ਕ੍ਰਿਸ਼ਮਾ ਕਪੂਰ ਨਜ਼ਰ ਆ ਰਹੀਆਂ ਹਨ।ਇੱਕ ਵੈੱਬਸਾਈਟ ਮੁਤਾਬਕ ਹਿਮਾਲਿਆ ਬਿਕ੍ਰਿਨ ਨੂੰ ਨਾਈਲ ਕ੍ਰੋਕੋਡਾਇਲ ਦੀ ਚਮੜੀ ਨਾਲ ਬਣਾਇਆ ਜਾਂਦਾ ਹੈ। ਇਸ ਦਾ ਨਾਂ ਫੇਮਸ ਐਕਟਰ ਤੇ ਸਿੰਗਰ ਜੇਨ ਬਿਕ੍ਰਿਨ ਦੇ ਨਾਂ ‘ਤੇ ਰੱਖਿਆ ਗਿਆ, ਜੋ ਆਪਣੀ ਕੀਮਤ ਲਈ ਜਾਣਿਆ ਜਾਂਦਾ ਹੈ।