Nirbhaya convict files curative petition: ਨਿਰਭਿਆ ਕੇਸ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੀ ਤਰੀਕ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਫਾਂਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਇਸੇ ਦੌਰਾਨ ਦੋਸ਼ੀ ਵਿਨੇ ਕੁਮਾਰ ਸ਼ਰਮਾ ਵੱਲੋਂ ਫਾਂਸੀ ਦੀ ਸਜ਼ਾ ਖਿਲਾਫ਼ ਇੱਕ ਵਾਰ ਫਿਰ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਗਿਆ ਹੈ । ਦੋਸ਼ੀ ਵਿਨੇ ਕੁਮਾਰ ਵੱਲੋਂ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਖਲ ਕੀਤੀ ਗਈ ਹੈ । ਇਸ ਤੋਂ ਇਲਾਵਾ ਦੋਸ਼ੀ ਵਿਨੇ ਕੁਮਾਰ ਵੱਲੋਂ ਡੈਥ ਵਾਰੰਟ ‘ਤੇ ਰੋਕ ਲਗਾਉਣ ਦੀ ਅਰਜ਼ੀ ਵੀ ਲਗਾਈ ਹੈ ।
ਇਸ ਮਾਮਲੇ ਵਿੱਚ ਵਕੀਲ ਏਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਲ 2017 ਵਿੱਚ ਪਵਨ ਗੁਪਤਾ ਵੱਲੋਂ ਦਾਇਰ ਕੀਤੀ ਐਸ.ਐਲ.ਪੀ ਦੀ ਪ੍ਰਮਾਣਿਤ ਕਾੱਪੀ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ । ਉਸਨੇ ਦੱਸਿਆ ਕਿ ਉਹ ਸੁਪਰੀਮ ਕੋਰਟ ਵਿੱਚ ਪਵਨ ਦੇ ਵਕੀਲ ਨਹੀਂ ਸਨ । ਦੱਸ ਦੇਈਏ ਕਿ 22 ਜਨਵਰੀ ਨੂੰ ਸਵੇਰੇ 7 ਵਜੇ ਚਾਰੋਂ ਦੋਸ਼ੀਆਂ ਲਈ ਫਾਂਸੀ ਦੀ ਤਰੀਕ ਤੈਅ ਕਰਨ ਤੋਂ ਬਾਅਦ ਮੰਗਲਵਾਰ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਸੀ ।
ਹਾਲਾਂਕਿ, ਅਦਾਲਤ ਦੇ ਫੈਸਲੇ ਤੋਂ ਬਾਅਦ ਦੋਸ਼ੀ ਦੇ ਵਕੀਲ ਏ.ਪੀ ਸਿੰਘ ਨੇ ਕਿਹਾ ਸੀ ਕਿ ਉਹ ਇਸ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਇਕ ਕਯੂਰੇਟਿਵ ਪਟੀਸ਼ਨ ਦਾਇਰ ਕਰਨਗੇ । ਦਰਅਸਲ, ਮੌਤ ਦਾ ਵਾਰੰਟ ਜਾਰੀ ਕਰਦਿਆਂ ਪਟਿਆਲਾ ਹਾਊਸ ਕੋਰਟ ਵੱਲੋਂ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਚਾਰ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ।
ਕਯੂਰੇਟਿਵ ਪਟੀਸ਼ਨ ਸਬੰਧੀ ਜਾਣਕਰੀ ਦਿੰਦਿਆਂ ਵਕੀਲ ਏ.ਪੀ ਸਿੰਘ ਨੇ ਕਿਹਾ ਕਿ 5 ਸੀਨੀਅਰ ਜੱਜ ਸੁਪਰੀਮ ਕੋਰਟ ਵਿੱਚ ਇਸਦੀ ਸੁਣਵਾਈ ਕਰਨਗੇ । ਦਰਅਸਲ,ਸ਼ੁਰੂ ਤੋਂ ਹੀ ਇਸ ਕੇਸ ‘ਤੇ ਮੀਡੀਆ, ਜਨਤਕ ਅਤੇ ਰਾਜਨੀਤਿਕ ਦਬਾਅ ਸੀ । ਦੱਸ ਦੇਈਏ ਕਿ ਕਯੂਰੇਟਿਵ ਪਟੀਸ਼ਨ ਸਮੀਖਿਆ ਪਟੀਸ਼ਨ ਤੋਂ ਥੋੜੀ ਵੱਖਰੀ ਹੁੰਦੀ ਹੈ. ਇਸ ਵਿੱਚ ਫੈਸਲੇ ਦੀ ਬਜਾਏ ਸਮੁੱਚੇ ਕੇਸ ਵਿੱਚ ਉਨ੍ਹਾਂ ਮੁੱਦਿਆਂ ਜਾਂ ਵਿਸ਼ਿਆਂ ਦੀ ਪਛਾਣ ਕੀਤੀ ਜਾਂਦੀ ਹੈ ਜਿਸ ਵਿੱਚ ਉਹ ਮਹਿਸੂਸ ਕਰਦੇ ਹਨ ਕਿ ਇਨ੍ਹਾਂ ‘ਤੇ ਧਿਆਨ ਦੇਣ ਦੀ ਲੋੜ ਹੈ ।