38.5 F
New York, US
December 3, 2024
PreetNama
ਸਮਾਜ/Social

ਨਸ਼ੀਲੀ ਦਵਾਈਆਂ ਦੇ ਮਾਮਲੇ ‘ਚ ਵੱਡੀ ਕੰਪਨੀ ਨੂੰ ਠੁੱਕਿਆ 4100 ਕਰੋੜ ਦਾ ਜ਼ੁਰਮਾਨਾ

ਨਵੀਂ ਦਿੱਲੀਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਜੱਜ ਨੇ ਨਸ਼ੀਲੀਆਂ ਦਵਾਈਆਂ ਦੇ ਇਸਤੇਮਾਲ ਨਾਲ ਜੁੜੇ ਓਪਾਇਡ ਸੰਕਟ ਮਾਮਲੇ ‘ਚ ਦਿੱਗਜ ਅਮਰੀਕੀ ਹੈਲਥ ਕੰਪਨੀ ਜੌਨਸਨ ਐਂਡ ਜੌਨਸਨ ‘ਤੇ 57.2 ਕਰੋੜ ਡਾਲਰ ਯਾਨੀ ਕਰੀਬ 4100 ਕਰੋੜ ਰੁਪਏ ਦਾ ਜ਼ੁਰਮਾਨਾ ਠੋਕਿਆ ਹੈ। ਜੱਜ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕੰਪਨੀ ਨੇ ਜਾਣਬੁਝ ਕੇ ਓਪਾਰਿਡ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਆਪਣੇ ਫਾਇਦੇ ਲਈ ਡਾਕਟਰਾਂ ਨੂੰ ਨਸ਼ੀਲੀਆਂ ਦਰਦਨਾਸ਼ਕ ਦਵਾਈਆਂ ਲਿਖਣ ਲਈ ਮਨਾਇਆ।

ਜੱਜ ਨੇ ਸੂਬਾ ਸਰਕਾਰ ਵੱਲੋਂ ਓਪਾਇਡ ਪੀੜਤਾਂ ਦੇ ਇਲਾਜ ਲਈ ਮੰਗੀ ਗਈ ਰਕਮ ਦੇ ਮੁਕਾਬਲੇ ਜੌਨਸਨ ਐਂਡ ਜੌਨਸਨ ਨੂੰ ਕਾਫੀ ਘੱਟ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਸੂਬਾ ਸਰਕਾਰ ਨੇ 17 ਅਰਬ ਡਾਲਰ (1.20 ਕਰੋੜ ਰੁਪਏਦੀ ਮੰਗ ਕੀਤੀ ਸੀ।

ਜੱਜ ਥਾਡ ਬਾਲਕਮੈਨ ਨੇ ਆਪਣੇ ਫੈਸਲੇ ‘ਚ ਗੰਭੀਰ ਟਿੱਪਣੀ ਕਰਦਿਆਂ ਕਿਹਾ, “ਜੌਨਸਨ ਐਂਡ ਜੌਨਸਨ ਨੇ ਸੂਬਾ ਦੇ ਕਾਨੂੰਨ ਦਾ ਉਲੰਘਣ ਕੀਤਾ। ਕੰਪਨੀ ਦੀ ਗਲਤੀ ਤੇ ਖ਼ਤਰਨਾਕ ਮਾਰਕੀਟਿੰਗ ਕਰਕੇ ਤੇਜ਼ੀ ਨਾਲ ਨਸ਼ੇ ਦੀ ਵਧਦੀ ਆਦਤ ਤੇ ਓਵਰਡੋਜ਼ ਨਾਲ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਅਟਾਰਨੀ ਬ੍ਰਾਡ ਬੈਕਵਰਧ ਨੇ ਕਿਹਾ, “ਅਸੀਂ ਇਹ ਸਾਬਤ ਕੀਤਾ ਕਿ ਇਸ ਓਪਾਇਡ ਸੰਕਟ ਦਾ ਮੂਲ ਕਾਰਨ ਜੌਨਸਨ ਐਂਡ ਜੌਨਸਨ ਹਨ। ਇਸ 20 ਸਾਲ ਦੌਰਾਨ ਇਸ ਨਾਲ ਅਰਬਾਂ ਡਾਲਰ ਦੀ ਕਮਾਈ ਕੀਤੀ।”ਫੈਸਲੇ ‘ਤੇ ਜੌਨਸਨ ਐਂਡ ਜੌਨਸਨ ਦੀ ਵਕੀਲ ਨੇ ਕਿਹਾ , “ਸਾਡੇ ਕੋਲ ਅਪੀਲ ਕਰਨ ਦਾ ਮਜ਼ਬੂਤ ਆਧਾਰ ਹੈ ਤੇ ਅਸੀਂ ਪੂਰੇ ਜੋਸ਼ ਨਾਲ ਇਸ ਨੂੰ ਚੁਣੌਤੀ ਦਵਾਂਗੇ।” ਜਦਕਿ ਕੰਪਨੀ ਦੇ ਕਾਰਜਕਾਰੀ ਉਪ ਪ੍ਰਧਾਨ ਮਾਈਕਲ ਉੱਲਾਮਨ ਨੇ ਕਿਹਾ, “ਓਕਲਾਹੋਮਾ ‘ਚ ਜੌਨਸਨ ਐਂਡ ਜੌਨਸਨ ਕਰਕੇ ਓਪਾਇਡ ਸਕੰਟ ਖੜ੍ਹਾ ਨਹੀ ਹੋਇਆ। ਓਪਾਰਿਡ ਸੰਕਟ ਨਿੱਜੀ ਸਿਹਤ ਦਾ ਮੁਸ਼ਕਲ ਮਾਮਲਾ ਹੈ। ਇਸ ਤੋਂ ਪ੍ਰਭਾਵਿਤ ਹਰ ਇੱਕ ਨਾਲ ਸਾਨੂੰ ਹਮਦਰਦੀ ਹੈ।”

ਜੱਜ ਦੇ ਫੈਸਲੇ ‘ਤੇ ਓਪਾਇਡ ਦਾਵਈ ਬਣਾਉਣ ਵਾਲੀ ਕਰੀਬ ਦੋ ਦਰਜਨ ਕੰਪਨੀਆਂ ਦੀ ਨਜ਼ਰ ਸੀ ਕਿਉਂਕਿ ਇਨ੍ਹਾਂ ਦਵਾਈਆ ਨੂੰ ਬਣਾਉਣ ਵਾਲੀ ਕੰਪਨੀਆਂ ‘ਤੇ ਅਮਰੀਕਾ ਦੇ ਇਸ ਤਰ੍ਹਾਂ ਦੇ ਕਰੀਬ ਢਾਈ ਹਜ਼ਾਰ ਮੁਕੱਦਮੇ ਚੱਲ ਰਹੇ ਹਨ। ਜੌਨਸਨ ਐਂਡ ਜੌਨਸਨ ਮਾਮਲ ‘ਚ ਹੀ ਮੁਲਜ਼ਮ ਦੋ ਹੋਰ ਦਵਾਈ ਕੰਪਨੀਆਂ ਪਡਯਰੂ ਫਾਰਮਾ ਤੇ ਇਜ਼ਰਾਈਲ ਦੀ ਟੇਵਾ ਪਹਿਲਾਂ ਹੀ ਕਰਾਰ ਕਰ ਚੁੱਕਿਆਂ ਹਨ। ਪਡਯਰੂ ਫਾਰਮਾ 27ਕਰੋੜ ਡਾਲਰ ਅਤੇ ਟੇਵਾ 8.5 ਕਰੋੜ ਡਾਲਰ ਦਾ ਭੁਗਤਾਨ ਕਰੇਗੀ।

Related posts

Sidhu Moosewala Shooters Encounter: AK-47 ਕਾਰਨ 5 ਘੰਟੇ ਫਸੀ ਪੰਜਾਬ ਪੁਲਿਸ, ਗੈਂਗਸਟਰਾਂ ਨਾਲ ਪਾਕਿਸਤਾਨ ਕਨੈਕਸ਼ਨ ਆਇਆ ਸਾਹਮਣੇ

On Punjab

ਭਾਰਤੀ ਅਰਥਸ਼ਾਸਤਰੀ ਘੋਸ਼ ਯੂਐੱਨ 20 ਮੈਂਬਰੀ ਉੱਚ ਪੱਧਰੀ ਸਲਾਹਕਾਰ ਬੋਰਡ ‘ਚ ਸ਼ਾਮਲ

On Punjab

ਟੀਐੱਲਪੀ ਖ਼ਿਲਾਫ਼ ਇਮਰਾਨ ਸਰਕਾਰ ਨੇ ਬਲ ਦੀ ਵਰਤੋਂ ਦਾ ਦਿੱਤਾ ਸੀ ਹੁਕਮ, ਫੌਜ ਕਾਰਨ ਫ਼ੈਸਲਾ ਬਦਲਿਆ

On Punjab