74.08 F
New York, US
October 4, 2023
PreetNama
ਸਿਹਤ/Health

ਨਵੀਂ ਖੋਜ ‘ਚ ਖੁਲਾਸਾ! ਕੈਂਸਰ ਦਾ ਇਲਾਜ ਹਲਦੀ

ਹਾਲ ਹੀ ‘ਚ ਹੋਈ ਨਵੀਂ ਖੋਜ ‘ਚ ਪਾਇਆ ਗਿਆ ਕਿ ਹਲਦੀ ਦੇ ਬੂਟੇ ਦੀਆਂ ਜੜ੍ਹਾਂ ਵਿੱਚੋਂ ਨਿਕਲੇ ਕਰਕਯੂਮਿਨ ਨੂੰ ਢਿੱਡ ਦਾ ਕੈਂਸਰ ਰੋਕਣ ਜਾਂ ਉਸ ਨਾਲ ਨਜਿੱਠਣ ‘ਚ ਮਦਦਗਾਰ ਪਾਇਆ ਗਿਆ ਹੈ। ਇਹ ਰਿਸਰਚ ਫੈਡਰਲ ਯੁਨੀਵਰਸੀਤੀ ਆਫ਼ ਸਾਓ ਪਾਓਲੋ (ਯੁਨੀਫੈਸਪਅਤੇ ਫੇਡਰਲ ਯੂਨੀਵਰਸਿਟੀ ਆਫ਼ ਪਾਰਾ ਦੇ ਖੋਜੀਆਂ ਨੇ ਬ੍ਰਾਜ਼ੀਲ ‘ਚ ਇਹ ਜਾਣਕਾਰੀ ਦਿੱਤੀ।

ਵਰਲਡ ਕੈਂਸਰ ਰਿਸਰਚ ਫੰਡ ਇੰਟਰਨੈਸ਼ਨਲ ਦੇ ਢਿੱਡ ਦੇ ਕੈਂਸਰ ਸਬੰਧੀ ਅੰਕੜਿਆਂ ਮੁਤਾਬਕਦੁਨੀਆ ਭਰ ‘ਚ ਹਰ ਸਾਲ ਗੈਸਟ੍ਰਿਕ ਦੇ ਕਰੀਬ 9,52,000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਲਗਪਗ 7,23,000 ਲੋਕਾਂ ਦੀ ਜਾਨ ਚਲੇ ਗਈ ਹੈ। ਭਾਰਤ ‘ਚ ਢਿੱਡ ਦੇ ਕੈਂਸਰ ਦੇ ਹਰ ਸਾਲ ਕਰੀਬ 62,000 ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ 80 ਫੀਸਦ ਦੀ ਮੌਤ ਹੋ ਜਾਂਦੀ ਹੈ

ਇਸ ਬਾਰੇ ਹੈਲਥ ਕੇਅਰ ਫਾਉਂਡੇਸ਼ਨ ਦੇ ਪ੍ਰਧਾਨ ਪਦਮਸ਼੍ਰੀ ਡਾਕੇਕੇ ਅਗਰਵਾਲ ਦਾ ਕਹਿਣਾ ਹੈ ਕਿ ਇਹ ਕੈਂਸਰ ਕਈ ਸਾਲਾਂ ‘ਚ ਹੌਲੀਹੌਲੀ ਵਧਦਾ ਹੈ ਜਿਸ ਕਰਕੇ ਸ਼ੁਰੂਆਤ ‘ਚ ਇਸ ਦੇ ਲੱਛਣ ਸਾਫ਼ ਨਹੀ ਹੁੰਦੇ। ਢਿੱਡ ਦੇ ਕੈਂਸਰ ਦੇ ਮੁੱਖ ਕਾਰਨ ਤਣਾਅਸਿਗਰਟਨੋਸ਼ੀ ਤੇ ਸ਼ਰਾਬ ਜ਼ਿੰਮੇਵਾਰ ਹੋ ਸਕਦੇ ਹਨ। ਸਿਗਰਟਨੋਸ਼ੀ ਇਸ ਹਾਲਤ ਨੂੰ ਜ਼ਿਆਦਾ ਵਧਾਉਂਦਾ ਹੈ।

Related posts

ਜੇਕਰ ਰਾਤ ਨੂੰ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਤਰੀਕੇ

On Punjab

Coronavirus ਫੈਲਣ ਨੂੰ ਰੋਕਣ ਲਈ ਮਦਦ ਕਰੇਗਾ ਇਹ ਗੈਜੇਟ, US ਐਫਡੀਏ ਤੇ ਈਯੂ ਨੇ ਦਿੱਤੀ ਮਨਜ਼ੂਰੀ

On Punjab

ਹੁਣ ਭਾਰਤੀ ਔਰਤਾਂ ਵੀ ਸ਼ਰਾਬ ਦੇ ਦਰਿਆ ‘ਚ ਡੁੱਬੀਆਂ, ਸਰਵੇਖਣ ‘ਚ ਅਹਿਮ ਖੁਲਾਸਾ

On Punjab