PreetNama
ਰਾਜਨੀਤੀ/Politics

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਖੋਲ੍ਹਿਆ ਆਪਣੀ ਕਾਰਗੁਜ਼ਾਰੀ ਦਾ ਚਿੱਠਾ

ਡੀਗੜ੍ਹ: ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਤਾਂ ਹਨ, ਪਰ ਹਾਲੇ ਉਨ੍ਹਾਂ ਕੋਲ ਅਧਿਕਾਰਤ ਤੌਰ ‘ਤੇ ਕੋਈ ਵਿਭਾਗ ਨਹੀਂ ਹੈ। ਸਿੱਧੂ ਆਪਣੇ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲਏ ਜਾਣ ਤੋਂ ਖੁਸ਼ ਨਹੀਂ ਹਨ ਅਤੇ ਉਹ ਹਰ ਹੀਲਾ ਵਰਤ ਕੇ ਇਸ ਵਿਭਾਗ ‘ਤੇ ਆਪਣੀ ਦਾਅਵੇਦਾਰੀ ਨੂੰ ਜਾਇਜ਼ ਠਹਿਰਾਉਣਾ ਚਾਹੁੰਦੇ ਹਨ।

ਇਸ ਲਈ ਬੀਤੇ ਦਿਨ ਸਿੱਧੂ ਨੇ ਜਿੱਥੇ ਕੈਬਨਿਟ ਮੀਟਿੰਗ ਦੇ ਬਰਾਬਰ ਆਪਣੀ ਪ੍ਰੈਸ ਕਾਨਫਰੰਸ ਕੀਤੀ ਉੱਥੇ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਆਪਣੇ ਕੰਮ ਗਿਣਵਾ ਰਹੇ ਹਨ। ਨਵਜੋਤ ਸਿੱਧੂ ਇਸ ਗੱਲ ਦਾ ਵੀ ਵਿਰੋਧ ਕਰ ਰਹੇ ਹਨ ਕਿ ਕਾਂਗਰਸ ਪਾਰਟੀ ਜੇਕਰ ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨਹੀਂ ਜਿੱਤੀ ਤਾਂ ਉਹ ਇਕੱਲੇ ਦੋਸ਼ੀ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹੱਥੋਂ ਬਠਿੰਡਾ ਤੇ ਸੰਗਰੂਰ ਆਦਿ ਲੋਕ ਸਭਾ ਸੀਟਾਂ ਹਾਰਨ ਦਾ ਜ਼ਿੰਮੇਵਾਰ ਸਿੱਧੂ ਨੂੰ ਹੀ ਠਹਿਰਾਇਆ ਸੀ।

ਹੁਣ ਸਿੱਧੂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਅੰਕੜਿਆਂ ਨਾਲ ਲੈਸ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਵਿਭਾਗ ਦੇ ਪ੍ਰਦਰਸ਼ਨ ਕਰਕੇ ਨਹੀਂ ਹਾਰੀ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਜਿੱਤ ਹੀ ਸ਼ਹਿਰੀ ਵੋਟਾਂ ਦੇ ਸਿਰ ‘ਤੇ ਹੀ ਅੱਠ ਸੀਟਾਂ ਜਿੱਤੀਆਂ ਹਨ।

Related posts

ਨਸ਼ਾ ਤਸਕਰੀ ਤੋਂ ਬਣਾਈ ਮਾਂ-ਪੁੱਤ ਦੀ 70 ਲੱਖ ਦੀ ਜਾਇਦਾਦ ਜ਼ਬਤ

On Punjab

Quad Meet: ਪੀਐਮ ਮੋਦੀ ਕਵਾਡ ਮੀਟਿੰਗ ‘ਚ ਸ਼ਾਮਲ ਹੋਣਗੇ, ਬਾਇਡਨ ਤੇ ਸਕਾਟ ਮੌਰੀਸਨ ਸਮੇਤ ਕਈ ਨੇਤਾ ਹੋਣਗੇ ਸ਼ਾਮਲ

On Punjab

ਪਟਨਾ: ਪ੍ਰਮੁੱਖ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ, ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦੀ ਸਮੀਖਿਆ ਲਈ ਮੀਟਿੰਗ

On Punjab