82.56 F
New York, US
July 14, 2025
PreetNama
ਖਾਸ-ਖਬਰਾਂ/Important News

ਨਕਲੀ ਪਾਸਪੋਰਟ ‘ਤੇ ਨਕਲੀ ਵੀਜ਼ਾ! 15 ਸਾਲ ਬਾਅਦ ਵਿਦੇਸ਼ ‘ਚ ਖੁੱਲ੍ਹਿਆ ਰਾਜ਼

ਨਵੀਂ ਦਿੱਲੀਕਰੀਬ 15 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਤੇ ਵੀਜ਼ਾ ਦੀ ਮਦਦ ਨਾਲ ਵਿਦੇਸ਼ ਗਏ ਵਿਅਕਤੀ ਦਾ ਭੇਦ ਹੁਣ ਸਪੇਨ ‘ਚ ਖੁੱਲ੍ਹ ਗਿਆ। ਫਰਜ਼ੀਵਾੜੇ ਦਾ ਪਤਾ ਲੱਗਦੇ ਹੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸ ਨੌਜਵਾਨ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਨੌਜਵਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਪਾਸਪੋਰਟ ਉਤੇ ਵੀਜ਼ਾ ਕਿਵੇਂ ਤੇ ਕਿੱਥੇ ਬਣਵਾਇਆ ਸੀ। ਅਸਲ ‘ਚ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮੁਲਜ਼ਮ ਦੀ ਪਛਾਣ ਦਲਬੀਰ ਸਿੰਘ 34 ਸਾਲ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ 2004 ‘ਚ ਦਲਬੀਰ ਦੇ ਪਿਤਾ ਬ੍ਰਹ ਸਿੰਘ ਨੇ ਉਸ ਦਾ ਫਰਜ਼ੀ ਪਾਸਪੋਰਟ ਤੇ ਵੀਜ਼ਾ ਲਵਾ ਕੇ ਨੌਕਰੀ ਲਈ ਉਸ ਨੂੰ ਪੈਰਿਸ ਭੇਜਿਆ ਸੀ। ਜਿੱਥੇ ਪਹੁੰਚਣ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਪਾੜ ਦਿੱਤਾ ਤੇ ਦਲਾਲ ਦੀ ਮਦਦ ਨਾਲ ਉਹ ਬੈਲਜ਼ੀਅਮ ‘ਚ ਰਿਹਾ। ਇਸ ਦਾ ਰਾਜ਼ ਸਪੇਨ ਦੇ ਮੈਡ੍ਰਿਡ ਸ਼ਹਿਰ ‘ਚ ਖੁੱਲ੍ਹ ਗਿਆ।

ਉੱਥੇ ਦੀ ਪੁਲਿਸ ਮੁਤਾਬਕ ਉਸ ਦਾ ਵੀਜ਼ਾ ਗਲਤ ਦਸਤਾਵੇਜਾਂ ਦੇ ਅਧਾਰ ‘ਤੇ ਬਣਿਆ ਹੋਇਆ ਹੈ। ਸਪੇਨ ਨੇ ਇਸ ਮਾਮਲੇ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਤੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ।

Related posts

ਬਾਲਾਕੋਟ ਹਮਲੇ ਨੇ ਹਵਾਈ ਫੌਜ ਦੇ ਸਟੀਕ ਹਮਲਾ ਕਰਨ ਦੀ ਸਮੱਰਥਾ ਨੂੰ ਸਾਬਤ ਕੀਤਾ: ਹਵਾਈ ਫੌਜ ਮੁਖੀ

On Punjab

ਹੈਮਿਲਟਨ ਪੁਲੀਸ ਨੇ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ ਕੀਤੀ

On Punjab

ਕਸ਼ਮੀਰੀ ਤੇ ਸਿੱਖ ਦੀ ਜਾਸੂਸੀ ਕਰਨੀ ਪਈ ਮਹਿੰਗੀ, ਹੋ ਸਕਦੀ 10 ਸਾਲ ਕੈਦ

On Punjab