Dhoni CA’s ODI team captain: ਵਿਸ਼ਵ ਕੱਪ ਜੇਤੂ ਕਪਤਾਨ ਐੱਮ. ਐੱਸ. ਧੋਨੀ. ਨੂੰ ਆਸਟ੍ਰੇਲੀਆ ਕ੍ਰਿਕਟ ਵੱਲੋਂ ਆਪਣੀ ਦਸ਼ਕ ਦੀ ਵਨਡੇ ਟੀਮ ਦਾ ਕਪਤਾਨ ਚੁਣਿਆ ਗਿਆ ਹੈ । ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਦੀ ਇਸ ਸਭ ਤੋਂ ਸਰਵਸ਼੍ਰੇਸ਼ਠ ਡ੍ਰੀਮ ਵਨਡੇ ਇਲੈਵਨ ਵਿੱਚ ਤਿੰਨ ਭਾਰਤੀ ਖਿਡਾਰੀ ਸ਼ਾਮਿਲ ਹਨ । ਜਿਸ ਵਿੱਚ ਹੁਣ ਐੱਮ. ਐੱਸ. ਧੋਨੀ ਨੂੰ ਵਿਕਟਕੀਪਰ ਅਤੇ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ।
ਦਰਅਸਲ, ਦਸ਼ਕ ਦੀ ਇਸ ਵਨਡੇ ਟੀਮ ਵਿੱਚ ਧੋਨੀ ਤੋਂ ਇਲਾਵਾ ਦੋ ਹੋਰ ਭਾਰਤੀ ਖਿਡਾਰੀ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਜਗ੍ਹਾ ਮਿਲੀ ਹੈ । ਕ੍ਰਿਕਟ ਆਸਟਰੇਲੀਆ ਦੀ ਦਸ਼ਕ ਵਿੱਚ ਸ਼ਾਮਿਲ ਰੋਹਿਤ ਸ਼ਰਮਾ ਤੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲੇ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਕੋਹਲੀ ਨੂੰ ਨੰਬਰ 3 ‘ਤੇ ਖੇਡਣ ਲਈ ਚੁਣਿਆ ਗਿਆ ਹੈ ।
ਕੋਹਲੀ ਤੋਂ ਬਾਅਦ ਇਸ ਟੀਮ ਵਿੱਚ ਚੌਥੇ ਨੰਬਰ ‘ਤੇ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੂੰ ਰੱਖਿਆ ਗਿਆ ਹੈ । ਇਸ ਤੋਂ ਬਾਅਦ 5ਵੇਂ ਨੰਬਰ ‘ਤੇ ਸ਼ਾਕਿਬ ਅਲ ਹਸਨ, 6ਵੇਂ ਨੰਬਰ ‘ਤੇ ਇੰਗਲੈਂਡ ਦੇ ਜੋਸ ਬਟਲਰ, 7ਵੇਂ ਨੰਬਰ ‘ਤੇ ਧੋਨੀ ਨੂੰ ਰੱਖਿਆ ਗਿਆ ਹੈ । ਇਸ ਵਨਡੇ ਟੀਮ ਦੀ ਤੇਜ਼ ਗੇਂਦਬਾਜ਼ੀ ਦਾ ਭਾਰ ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ, ਨਿਊਜ਼ੀਲੈਂਡ ਦੇ ਟਰੇਂਟ ਬੋਲਟ ਅਤੇ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਦੇ ਮੋਢਿਆਂ ‘ਤੇ ਹੈ । ਇਸ ਟੀਮ ਵਿੱਚ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੂੰ ਇਕਲੌਤਾ ਸਪਿੰਨਰ ਚੁਣਿਆ ਗਿਆ ਹੈ ।ਉਥੇ ਹੀ ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਦੀ ਟੈਸਟ ਟੀਮ ਵਿੱਚ ਇਕਲੌਤੇ ਭਾਰਤੀ ਦੇ ਰੂਪ ਵਿੱਚ ਵਿਰਾਟ ਕੋਹਲੀ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਇਸ ਟੀਮ ਦੇ ਕਪਤਾਨ ਵੀ ਹਨ ।
ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਦੀ ਵਨਡੇ ਟੀਮ
ਰੋਹਿਤ ਸ਼ਰਮਾ, ਹਾਸ਼ਿਮ ਅਮਲਾ, ਵਿਰਾਟ ਕੋਹਲੀ, ਜੋਸ ਬਟਲਰ, ਐੱਮ. ਐੱਸ ਧੋਨੀ (ਕਪਤਾਨ/ਵਿਕਟਕੀਪਰ), ਏ. ਬੀ. ਡਿਵਿਲੀਅਰਸ, ਸ਼ਾਕਿਬ ਅਲ ਹਸਨ, ਰਾਸ਼ਿਦ ਖਾਨ, ਮਿਸ਼ੇਲ ਸਟਾਰਕ, ਟਰੇਂਟ ਬੋਲਟ ਅਤੇ ਲਸਿਥ ਮਲਿੰਗਾ ਸ਼ਾਮਿਲ ਹਨ ।
ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਦੀ ਟੈਸਟ ਟੀਮ
ਵਿਰਾਟ ਕੋਹਲੀ (ਕਪਤਾਨ), ਐਲੇਸਟੇਅਰ ਕੁਕ, ਸਟੀਵ ਸਮਿਥ, ਏ. ਬੀ ਡਿਵਿਲੀਅਰਸ (w), ਡੇਵਿਡ ਵਾਰਨਰ, ਕੇਨ ਵਿਲੀਅਮਸਨ,ਬੇਨ ਸਟੋਕਸ, ਡੇਲ ਸਟੇਨ, ਸਟੁਅਰਟ ਬਰਾਡ, ਨਾਥਨ ਲਾਇਨ ਅਤੇ ਜੇਮਸ ਐਂਡਰਸਨ ਸ਼ਾਮਿਲ ਹਨ ।