PreetNama
ਖਾਸ-ਖਬਰਾਂ/Important News

ਧੀ ਦੇ ਸਕੂਲ ਬੈਗ ‘ਚੋਂ ਨਿੱਕਲੇ ਸੈਂਕੜੇ ਕੀੜੇ, ਮਾਂ ਗ੍ਰਿਫ਼ਤਾਰ

ਵਾਸ਼ਿੰਗਟਨ: ਅਮਰੀਕਾ ਦੀ 33 ਸਾਲਾ ਮਾਂ ਜੈਸਿਕਾ ਨਿਕੋਲ ਸਟੀਵਸਨ ਨੂੰ ਆਪਣੀ ਧੀ ਨੂੰ ਮਾੜੇ ਹਾਲਾਤ ਵਿੱਚ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਉਸ ਦੀ ਧੀ ਦੇ ਸਕੂਲ ਬੈਗ ਵਿੱਚੋਂ 100 ਤੋਂ ਵੱਧ ਕੀੜੇ ਮਕੌੜੇ ਨਿਕਲੇ ਸਨ। ਮਾਮਲੇ ਦਾ ਪਤਾ ਉਦੋਂ ਲੱਗਾ ਜਦ ਫਲੋਰੀਡਾ ਸੂਬੇ ਦੇ ਮਿਲਟਨ ਸ਼ਹਿਰ ਦੀ ਰਹਿਣ ਵਾਲੀ ਦੂਜੀ ਜਮਾਤ ਵਿੱਚ ਪੜ੍ਹਦੀ ਬੱਚੀ ਦੇ ਸਕੂਲ ਵਿੱਚ 100 ਤੋਂ ਵੱਧ ਕੀੜੇ ਨਿਕਲ ਕੇ ਕਲਾਸਰੂਮ ਵਿੱਚ ਫੈਲ ਗਏ। ਹੈਰਾਨੀ ਵਾਲੀ ਗੱਲ ਹੈ ਕਿ ਬੱਚੀ ਹਫ਼ਤਾ ਹਫ਼ਤਾ ਇੱਕੋ ਕੱਪੜੇ ਪਹਿਨ ਕੇ ਸਕੂਲ ਆਉਂਦੀ ਸੀ।

ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਬੱਚੀ ਤੋਂ ਪੁੱਛਿਆ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਆਖਰੀ ਵਾਰ ਉਹ ਕਿਸ ਦਿਨ ਨ੍ਹਾਤੀ ਸੀ। ਸਕੂਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਅਕਸਰ ਹੀ ਬੱਚੀ ਦੇ ਅੰਦਰੂਨੀ ਕੱਪੜਿਆਂ ਵਿੱਚ ਵੀ ਮਲ-ਮੂਤਰ ਚਿਪਕਿਆ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਬੱਚੀ ਨੂੰ ਨਵੇਂ ਕੱਪੜੇ ਦਿੱਤੇ ਗਏ ਪਰ ਵਾਰ-ਵਾਰ ਉਹੀ ਕੱਪੜੇ ਪਾਉਣ ਕਰਕੇ ਉਨ੍ਹਾਂ ਦੀ ਹਾਲਤ ਛੇਤੀ ਹੀ ਖਰਾਬ ਹੋ ਜਾਂਦੀ ਸੀ।

ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਪਾਇਆ ਗਿਆ ਕਿ ਪੰਜ ਬੱਚਿਆਂ ਦੀ ਮਾਂ ਜੈਸਿਕਾ ਬੇਹੱਦ ਗੰਦੇ ਹਾਲਾਤ ਵਿੱਚ ਰਹਿੰਦੀ ਸੀ। ਘਰ ਵਿੱਚ ਮਾਂ ਤੇ ਵੱਡੇ ਬੱਚੇ ਨੂੰ ਛੱਡ ਕੇ ਕਿਸੇ ਕੋਲ ਵੀ ਨਵੇਂ ਜਾਂ ਸਾਫ ਕੱਪੜੇ ਨਹੀਂ ਸਨ। ਉਨ੍ਹਾਂ ਦੇ ਘਰ ਵਿੱਚ ਵੱਡੀ ਗਿਣਤੀ ਵਿੱਚ ਵੀ ਕੀੜਿਆਂ ਮਕੌੜਿਆਂ ਦਾ ਵਾਸਾ ਪਾਇਆ ਗਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਜੈਸਿਕਾ ਨੂੰ ਆਪਣੇ ਬੱਚਿਆਂ ਦੀ ਹਾਲਤ ਬਾਰੇ ਪਤਾ ਹੀ ਨਹੀਂ ਸੀ। ਪੁਲਿਸ ਨੇ ਜਾਂਚ ਮਗਰੋਂ ਬੀਤੀ ਤਿੰਨ ਮਈ ਨੂੰ 33 ਸਾਲਾ ਜੈਸਿਕਾ ਨਿਕੋਲ ਸਟੀਵਸਨ ਨੂੰ ਆਪਣੇ ਪੰਜ ਬੱਚਿਆਂ ਨੂੰ ਬੇਹੱਦ ਘਟੀਆ ਹਾਲਾਤ ਵਿੱਚ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਨਿਕੋਲ ਨੂੰ ਅਦਾਲਤ ਨੇ 12,500 ਡਾਲਰ ਦੇ ਮੁਚੱਲਕੇ ਤਹਿਤ ਰਿਹਾਅ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਹ ਇਕੱਲੀ ਹੈ ਤੇ ਉਸ ਦੀ ਆਮਦਨ ਵੀ ਥੋੜ੍ਹੀ ਹੈ, ਪਰ ਹੁਣ ਉਹ ਆਪਣੇ ਬੱਚਿਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰੇਗੀ।

Related posts

ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ

On Punjab

ਸਰਕਾਰ 2020 ਤੱਕ ਮੋਬਾਈਲ ਗੇਮ ਨਾਲ ਖ਼ਤਮ ਕਰੇਗੀ ਕਿਸਾਨਾਂ ਦੀ ਗਰੀਬੀ

On Punjab

ਲੰਬੀ ਬਿਮਾਰੀ ਮਗਰੋਂ ਕਾਦਰ ਖਾਨ ਦਾ ਦੇਹਾਂਤ, ਕੈਨੇਡਾ ਵਿਚ ਹੀ ਹੋਵੇਗਾ ਅੰਤਿਮ ਸੰਸਕਾਰ

On Punjab