PreetNama
ਖਾਸ-ਖਬਰਾਂ/Important News

ਧੀ ਦੀ ਕਾਤਲ ਪਰਵਾਸੀ ਭਾਰਤੀ ਨੂੰ ਅਮਰੀਕਾ ‘ਚ 22 ਸਾਲ ਕੈਦ

ਨਿਊਯਾਰਕ: ਅਮਰੀਕਾ ਵਿੱਚ ਭਾਰਤੀ ਮੂਲ ਦੀ ਮਹਿਲਾ ਨੂੰ 22 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਤੇ ਆਪਣੀ 9 ਸਾਲਾਂ ਦੀ ਮਤਰੇਈ ਕੁੜੀ ਨੂੰ ਬਾਥਟੱਬ ਵਿੱਚ ਗਲ ਘੁੱਟ ਤੇ ਮਾਰਨ ਦਾ ਦੋਸ਼ ਹੈ। ਅਦਾਲਤ ਨੇ ਇਸ ਅਪਰਾਧ ਨੂੰ ਕਲਪਨਾ ਤੋਂ ਪਰ੍ਹੇ ਕਰਾਰ ਦਿੱਤਾ ਹੈ। ਕਵੀਨਜ਼ ਸੁਪਰੀਮ ਕੋਰਟ ਦੇ ਜਸਟਿਸ ਕੈਨੇਥ ਹੋਲਡਰ ਦੀ ਅਗਵਾਈ ਵਾਲੀ ਬੈਂਚ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਜਾਣਬੁੱਝ ਕੇ ਕੀਤੇ ਕਤਲ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਨਿਊਯਾਰਕ ਵਿੱਚ ਕਵੀਨਜ਼ ਦੀ ਸ਼ਮਦਈ ਅਰਜੁਨ (55) ਨੂੰ ਦੋਸ਼ੀ ਕਰਾਰ ਦਿੱਤਾ ਸੀ।

ਸੋਮਵਾਰ ਨੂੰ ਸ਼ਮਦਈ ਅਰਜੁਨ ਨੂੰ 22 ਸਾਲਾਂ ਦੀ ਜੇਲ੍ਹ ਦੀ ਸੁਣਾਈ ਗਈ। ਉਸ ਨੂੰ ਅਗਸਤ 2016 ਵਿੱਚ ਆਪਣੀ ਮਤਰੇਈ ਧੀ ਅਸ਼ਦੀਪ ਕੌਰ ਦਾ ਗਲ਼ ਘੁੱਟ ਕੇ ਉਸ ਦਾ ਕਤਲ ਕਰਨ ਦੀ ਦੋਸ਼ੀ ਠਹਿਰਾਇਆ ਗਿਆ ਸੀ। ਅਰਜੁਨ ‘ਤੇ ਅਸ਼ਦੀਪ ਕੌਰ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੀ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਰਿਆਨ ਨੇ ਇਸ ਅਪਰਾਧ ਨੂੰ ਬੇਹੱਦ ਦੁਖਦ ਕਰਾਰ ਦਿੰਦਿਆਂ ਕਿਹਾ ਕਿ ਪੀੜਤਾ ਮਾਸੂਮ ਬੱਚੀ ਸੀ ਤੇ ਸਿਰਫ 9 ਸਾਲਾਂ ਦੀ ਸੀ। ਅਦਾਲਤ ਨੇ ਅਜਿਹੀ ਸਜ਼ਾ ਦਿੱਤੀ ਹੈ ਜੋ ਇਸ ਗੱਲ ਦੀ ਗਰੰਟੀ ਦਏਗੀ ਕਿ ਇਹ ਮਹਿਲਾ ਫਿਰ ਕਦੀ ਜੇਲ੍ਹ ਤੋਂ ਬਾਹਰ ਨਹੀਂ ਨਿਕਲੇਗੀ।

ਸੁਣਵਾਈ ਦੌਰਾਨ ਗਵਾਹੀ ਮੁਤਾਬਕ ਇੱਕ ਚਸ਼ਮਦੀਦ ਗਵਾਹ ਨੇ 19 ਅਗਸਤ, 2016 ਦੀ ਸ਼ਾਮ ਅਰਜੁਨ ਨੂੰ ਉਸ ਦੇ ਪਹਿਲੇ ਪਤੀ ਰੇਮੰਡ ਨਾਰਾਇਣ ਤੇ ਉਸ ਦੇ 3 ਤੇ 5 ਸਾਲਾਂ ਦੇ ਦੋ ਪੋਤੇ-ਪੋਤੀਆਂ ਨਾਲ ਕਵੀਨਜ਼ ਸਥਿਤ ਉਸ ਦੇ ਘਰ ਛੱਡਿਆ ਸੀ। ਦੋਸ਼ੀ ਮਹਿਲਾ ਨੂੰ 9 ਸਾਲਾਂ ਦੀ ਬੱਚੀ ਬਾਰੇ ਪੁੱਛਿਆ ਤਾਂ ਉਸ ਨੇ ਗਵਾਹ ਨੂੰ ਦੱਸਿਆ ਕਿ ਬੱਚੀ ਬਾਥਰੂਮ ਵਿੱਚ ਹੈ ਤੇ ਆਪਣੇ ਪਿਤਾ ਦੀ ਉਡੀਕ ਕਰ ਰਹੀ ਹੈ ਪਰ ਗਵਾਹ ਨੇ ਵੇਖਿਆ ਕੇ ਬਾਥਰੂਮ ‘ਚ ਕਈ ਘੰਟਿਆਂ ਤੋਂ ਰੌਸ਼ਨੀ ਨਹੀਂ ਸੀ। ਉਸ ਨੇ ਪੀੜਤਾ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਬੁਲਾਇਆ ਤੇ ਦਰਵਾਜ਼ਾ ਤੋੜਨ ਲਈ ਕਿਹਾ। ਇਸ ਪਿੱਛੋਂ ਦੋਵਾਂ ਨੇ ਵੇਖਿਆ ਤਾਂ ਅੰਦਰੋਂ ਅਸ਼ਦੀਪ ਕੌਰ ਦੀ ਲਾਸ਼ ਮਿਲੀ। ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ।

Related posts

ਭਾਰਤ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਟਰੰਪ ਕਰਨਗੇ ਉਦਘਾਟਨ !

On Punjab

ਚੋਣ ਨਤੀਜਿਆਂ ਬਾਅਦ ਹੋਏਗਾ ਸਿੱਧੂ ਖ਼ਿਲਾਫ਼ ਕਾਰਵਾਈ ਦਾ ਫੈਸਲਾ, ਸਿੱਧੂ ਆਪਣੇ ਸਟੈਂਡ ‘ਤੇ ਕਾਇਮ

On Punjab

ਅਮਰੀਕਾ ‘ਚ ਗਰੀਨ ਕਾਰਡ ਲਈ ਭਾਰਤੀਆਂ ਨੂੰ ਕਰਨਾ ਪਵੇਗਾ 195 ਸਾਲ ਇੰਤਜ਼ਾਰ

On Punjab
%d bloggers like this: