66.13 F
New York, US
May 27, 2024
PreetNama
ਸਮਾਜ/Social

ਧਰਮ ਅਤੇ ਵਿਗਿਆਨ

ਧਰਮ ਅਤੇ ਵਿਗਿਆਨ
ਧਰਮ ਬਹੁਤ ਸੰਜੀਦਗੀ ਵਾਲਾ ਵਿਸ਼ਾ ਹੈ ਖਾਸ਼ ਤੌਰ ਤੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਲੋਕਾਂ ਨੂੰ ਧਰਮ  ਦੇ ਨਾਂ ਤੇ ਅੰਨੇ ਕੀਤਾ ਜਾਂਦਾ ਹੈ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਆਪਸ ਵਿੱਚ ਲੜਾਇਆ ਜਾਂਦਾ ਏ ਤੇ ਰਾਜਨੀਤੀ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ ਸਾਡੀ ਅਕਲ ਤੇ ਯੋਗਤਾ ਨਾਲ ਨਹੀਂ ਸਗੋਂ ਧਰਮ ਦੇ ਨਾਂ ਤੇ ਚੁਣੀਆਂ ਜਾਂਦੀਆ ਹਨ।
ਧਰਮ ਦਾ ਆਰੰਭ ਕਿੱਥੋ ਹੋਇਆ ਅਤੇ ਵਿਗਿਆਨ ਦੀ ਜਰੂਰਤ ਕਿਉ ਪਈ। ਸ਼ੁਰੂਆਤੀ ਦੌਰ ਵਿੱਚ ਮਨੁੱਖ ਜੰਗਲਾਂ ਵਿੱਚ ਜਾਨਵਰਾਂ  ਤਰ੍ਹਾਂ ਰਹਿੰਦਾ ਸੀ ਉਸਨੂੰ ਧਰਮ, ਜਾਤ ਜਾ ਅਮੀਰੀ ਗਰੀਬੀ ਦਾ ਇਲਮ ਨਹੀਂ ਸੀ ਬਲਕਿ ਸਿਰਫ ਪੇਟ ਭਰਨਾ ਹੀ ਉਸਦਾ ਕੰਮ ਸੀ ਫਿਰ ਜਦੋਂ ਜੰਗਲਾ ਵਿੱਚ ਕੋਈ ਦੁਰਘਟਨਾ ਵਾਪਰੀ ਜਿਵੇਂ ਕਿ ਅੱਗ ਲੱਗ ਗਈ ਤਾਂ ਮਾਨਵ ਇਸ ਕਦਰ ਡਰ ਗਿਆ ਕਿ ਉਹ ਦੁਆ ਕਰਨ ਲੱਗਿਆ ਕਿ ਕੋਈ ਦੇਵਤਾ ਪਰਗਟ ਹੋਵੇ ਤੇ ਸਾਨੂੰ ਇਸ ਕਰੋਪੀ ਤੋਂ ਬਚਾਵੇ। ਉਸ ਦੇ ਡਰ ਚੋ ਧਰਮ ਪੈਦਾ ਹੁੰਦਾ ਹੈ ਜੋ ਅੱਜ ਅਨੇਕਾਂ ਰੂਪ ਉਚੀਆਂ ਆਲੀਸ਼ਾਨ ਇਮਾਰਤਾਂ ਦੇ ਰੂਪ ‘ਚ ਤੁਹਾਡੇ ਸਾਹਮਣੇ ਹੈ ਪਰ ਉਸ ਅੱਗ ਦੇ ਲੱਗਣ ਦੇ ਕੁੱਝ ਲੋਕ ਮਨ ਜੋ ਦਲੇਰੇ ਮਨ ਉਹ ਡਰੇ ਨਹੀ ਸਗੋ ਸੋਚਣ ਲੱਗੇ ਕਿ ਕਿਉਂ ਤੇ ਕਿਵੇਂ? ਇਹ ਕਿਵੇ ਹੋਇਆ ਕਿਉਂ ਹੋਇਆ ਦੁਬਾਰਾ ਕਰਨ ਦੀ ਕੋਸ਼ਿਸ ਕਰਨ ਲੱਗੇ।
ਦੋ ਪੱਥਰਾਂ ਨੂੰ ਰਗੜ ਕੇ ਦੁਬਾਰਾ ਅੱਗ ਬਾਲਣਾ ਹੀ ਵਿਗਿਆਨ ਦੀ ਸਭ ਤੋਂ ਵੱਡੀ ਉਤਪਤੀ ਸੀ,ਵਿਗਿਆਨ ਵੱਲ ਪਹਿਲਾ ਕਦਮ ਸੀ ਆਦਿ ਮਾਨਵ ਦੁਆਰਾ ਕੀਤੀ ਪਹੀਏ ਦੀ ਖੋਜ ਹੀ ਵਿਗਿਆਨ ਯੁੱਗ ਦੀ ਸ਼ੁਰੂਆਤ ਸੀ ਇਸੇ ਪਹੀਏ ਦੀ ਖੋਜ ਨੇ ਸਾਨੂੰ ਗੱਡੇ, ਸਾਈਕਲ, ਕਾਰ ਤੋਂ ਹੁੰਦੇ ਹੋਏ ਹਵਾਈ ਜਹਾਜ ਤੱਕ ਪਹੁੰਚਾ ਦਿੱਤਾ।
ਧਰਮ ਸਿਰਫ ਇੱਕ ਸ਼ਰਧਾ ਹੈ ਜਿਹੜੀ ਕਿ ਡਰ ਤੋਂ ਉਪਜੀ ਹੈ ਇਸ ਮਨੁੱਖ ਦੀ ਸਿਰਫ ਮਾਨਸਿਕ ਜ਼ਰੂਰਤ ਹੈ ਜਿਸ ਵਿੱਚ ਅੰਨੇ ਹੋਣ ਦੀ ਜਰੂਰਤ ਹੀ ਨਹੀਂ ਇਸਦੇ ਉਲਟ ਵਿਗਿਆਨ ਦਲੇਰੀ ‘ਚ ਪੈਦਾ ਹੋਈ ਉਹ ਜਰੂਰਤ ਹੈ ਇਸ ਵਿੱਚ ਅੰਨੇ ਹੋਣ ਦੀ ਜ਼ਰੂਰਤ ਹੈ ਤਾਂ ਕਿ ਕੁੱਝ ਹੋਰ ਨਵੀਆਂ ਖੋਜਾ ਹੋ ਸਕਣ ਪਰ ਅਸੀਂ ਵਿਗਿਆਨ ਨੂੰ ਵੀ ਧਰਮ ਨਾਲ ਜੋੜਦੇ ਹਾਂ ਜੋ ਨਿਰੀ ਮੂਰਖਤਾ ਹੈ। ਕੰਪਿਊਟਰ  ਦੀ ਖੋਜ ਜਨਮ ਪੱਤਰੀਆਂ ਜਾਂ ਕੁੰਡਲੀਆਂ ਬਣਾਉÎਣ ਲਈ ਨਹੀਂ ਹੋਈ ਸੀ ਬਲਕਿ ਤਰੱਕੀ ਲਈ ਹੋਈ ਸੀ ਘੰਟਿਆ ਦੇ ਕੰਮ ਨੂੰ ਸਕਿੰਟਾਂ ‘ਚ ਨੇਪਰੇ ਚਾੜਨ ਲਈ ਹੋਈ ਸੀ।
ਅਸੀਂ ਵਿਕਾਸ ਦੀਆ ਸਿਰਫ ਗੱਲਾਂ ਹੀ ਕਰਦੇ ਹਾਂ ਪਰ ਅਸਲੀਅਤ ‘ਚ ਅਸੀਂ ਵਿਗਿਆਨ ਪੱਖੋ ਬਹੁਤ ਕੋਰੇ ਹਾਂ। ਸਾਡੇ ਦੇਸ਼ ਦਾ ਅਰਬਾਂ ਰੁਪਇਆ ਧਾਰਮਿਕ ਸਥਾਨਾਂ ਦੀ ਉਸਾਰੀ ਤੋਂ ਲਗਾਇਆ ਜਾਂਦਾ ਹੈ ਪਰ ਇਨਸਾਨ ਅੱਜ ਵੀ ਭੁੱਖੇ ਸੌਦੇ ਹਨ। ਇੱਕ ਗਰੀਬ ਔਰਤ ਜੋ ਆਪਣੀ ਕੁੱਛੜ ਚੁੱਕੇ ਬੱਚੇ ਲਈ ਸੋ ਗਰਾਮ ਦੁੱਧ ਨਹੀਂ ਮੰਗ ਕੇ ਇਕੱਠਾ ਕਰ ਸਕੀ ਪੱਥਰਾਂ ਤੇ ਮਣਾਂ ਦੇ ਹਿਸਾਬ ਨਾਲ ਦੁੱਧ ਡੋਲ ਦਿੱਤਾ ਜਾਂਦਾ ਹੈ। ਉੱਚੀਆਂ ਇਮਾਰਤਾਂ ਵਿਕਾਸ ਦੀ ਨਿਸ਼ਾਨੀ ਹਨ ਪਰ ਕਰੋੜਾਂ ਰੁਪਏ ਲਾ ਕੇ ਉਸਾਰੇ ਬੁੱਤ ਸਾਨੂੰ ਅੰਧਵਿਸ਼ਵਾਸੀ ਸਾਬਿਤ ਕਰਦੇ ਹਨ।
ਇੱਕਵੀਂ ਸਦੀ ‘ਚ ਜਿਸ ਵਕਤ ਚੀਨ ਵਰਗੇ ਦੇਸ਼ਾ ਨੇ ਨਕਲੀ ਚੰਨ ਤੱਕ ਬਣਾ ਲਿਆਂ ਅਸੀਂ ਉਸ ਵਕਤ ਵੀ ਕਹਿੰਦੇ ਹਾਂ ਸਾਡੇ ਤਲਾਬਾਂ ‘ਚ ਇਨਸਾਨ ਕਰਨ ਨਾਲ ਅੰਨੇ ਲੋਕ ਠੀਕ ਹੋ ਗਏ, ਜਿੱਥੇ ਕਿਸੇ ਦੇਵੀ ਦੇਵਤੇ ਦਾ ਵਿਆਹ ਹੋਇਆ ਸੀ ਉਸ ਕੁੰਡ ‘ਚ ਕਈ ਸੋ ਸਾਲ ਬੀਤ ਜਾਣ ਤੇ ਬਿਨਾਂ ਲੱਕੜਾਂ ਤੋਂ ਲਗਾਤਾਰ ਅੱਗ ਬਲ ਰਹੀ ਹੈ। ਅਧਿਆਪਕ ਵੀ ਕਹਿੰਦੇ ਹਨ ਕਿ ਪੇਪਰ ਤੋਂ ਪਹਿਲਾ ਮੰਦਰ ਗੁਰਦੁਆਰੇ ਜਾਣਾ ਚਾਹੀਦਾ ਹੈ। ਚੀਨ ਜਦੋਂ ਆਪਣਾ ਬਣਾਇਆ ਚੰਨ ਚਾੜ ਰਿਹਾ ਸੀ ਸਾਡੇ ਲੋਕ ਉਸ ਵਕਤ ਰਾਵਣ ਦੇ ਪੁਤਨੇ ਸਾੜਦਿਆ ਗੱਡੀ ਹੇਠ ਕੁਚਲੇ ਗਏ ਸਨ। ਸਥਿਤੀ ਉਸ ਵਕਤ ਤਾਂ ਹੋਰ ਵੀ ਹਾਸੋਹੀ ਵੀ ਹੀ ਨਿੱਬੜਦੀ ਹੈ ਜਦੋ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ਕਿ ਸੈਨਿਕ ਜਵਾਨਾਂ ਦੀ ਰੱਖਿਆ ਲਈ ਯੱਗ ਕੀਤਾ ਜਾਵੇਗਾ।
ਭਾਰਤ ਤੇ ਪਾਕਿਸਤਾਨ ਦੋ ਗਰੀਬ ਦੇਸ਼ ਵਿਗਿਆਨਕ ਸੋਚ ਦੀ ਘਾਟ ਕਾਰਨ ਹੀ ਆਪਣਾ ਸਾਰਾ ਵਕਤ ਤੇ ਪੈਸਾ ਇੱਕ ਦੂਜੇ ਨਾਲ ਲੜਨ ‘ਚ ਲਗਾਈ ਜਾਂਦੇ ਹਨ। ਕੁੱਝ ਵਿਕਸਤ ਤੇ ਅਮੀਰ ਦੇਸ਼ ਸਾਨੂੰ ਤਾਂ ਧਰਮਾਂ ਜਾਤਾਂ ਦੇ ਨਾਂ ਤੇ ਲੜਾ ਰਹੇ ਹਨ ਪਰ ਉਹਨਾਂ ਦੇ ਦੇਸ਼ ‘ਚ ਧਰਮ ਜਾਤ ਦਾ ਕੋਈ ਵਖਰੇਵਾਂ ਹੈ ਨਹੀਂ। ਸਾਡੇ ਦੇਸ਼ ‘ਚ ਜਾਤ-ਪਾਤ ਇਸ ਕਦਰ ਫੈਲੀ ਹੈ ਕਿ ਨੌਕਰੀ ਦਿੰਦੇ ਸਮੇਂ ਇਸ ਤਰ੍ਹਾਂ ਜਾਤ ਪੁੱਛੀ ਜਾਂਦੀ ਹੈ ਜਿਵੇ ਨੌਕਰੀ ਨਹੀਂ ਰਿਸ਼ਤਾ ਦੇਣਾ ਹੋਵੇ। ਸਾਡੇ ਟੀ.ਵੀ. ਚੈਨਲ ਸਵੇਰੇ ਹੀ ਰਾਸ਼ੀਆਂ ਦੱਸਣ ਬੈਠ ਜਾਂਦੇ ਨੇ। ਵਿਗਿਆਨ ਦਾ ਉਹ ਅਧਿਆਪਕ ਜੋ ਰਾਸ਼ੀ ਸੁਣ ਕੇ ਪੀਲੇ ਕੱਪੜੇ ਪਾ ਕੇ ਸਕੂਲ ਪਹੁੰਚਿਆ ਕਿਸ ਮੂੰਹ ਨਾਲ ਬੱਚਿਆ ਨੂੰ ਕਹੇਗਾ ਕਿ ਵਿਗਿਆਨਕ ਸੋਚ ਅਪਣਾਓ।
ਅੰਤ ਵਿੱਚ ਮੈਂ ਇਹ ਕਹਾਂਗੀ ਕਿ ਜਿੰਨਾਂ ਵਕਤ ਤੁਸੀ ਜਾਤਾ-ਪਾਤਾਂ ਦੇ ਸੰਗਲ ਨਾਲ ਧਰਮ ਦੇ ਕਿੱਲੇ ਤੇ ਬੱਝੇ ਰਹੋਗੇ ਤੱਦ ਤੱਕ ਤੁਸੀਂ ਪਿੰਜਰੇ ਵਿੱਚ ਪਏ ਤੋਤੇ ਦੀ ਤਰਾਂ ਸਿਰਫ ਸਿਖਾਈ ਭਾਸ਼ਾ ਬੋਲੇਗੇ।ਖੁੱਲੇ ਅਸਮਾਨ ਵਿੱਚ ਉਡਾਰੀਆਂ ਲਾਉਣੀਆਂ ਹਨ ਤਾਂ ਇਹ ਸੰਗਲ ਤੋੜ ਕੇ ਵਿਗਿਆਨਕ ਸੋਚ ਅਪਣਾਉਣੀ ਹੋਵੇਗੀ ਤਦ ਹੀ ਤੁਸੀਂ ਆਪਣੇ ਆਪ ਨੂੰ ਵਿਕਸਤ ਦੇਸਾਂ ਦੇ ਨਾਗਰਿਕਾ ਦੇ ਬਰਾਬਰ ਦਾ ਮਹਿਸੂਸ ਕਰੋਗੇ ਨਹੀਂ ਤਾਂ ਧਰਮ ਅਮਰਵੇਲ ਵਾਂਗ ਤੁਹਾਡਾ ਵਿਕਾਸ ਰੋਕ ਦੇਵੇਗਾ ਤੇ ਤੁਹਾਡਾ ਕੱਦ ਬੋਣਾ ਰਹਿ ਜਾਵੇਗਾ।
ਹਰਚਰਨ ਕੌਰ 
         9915806550

 

Related posts

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਤੋਂ ਹੋਇਆ ਵਾਧਾ

On Punjab

ਸ੍ਰੀਲੰਕਾਈ ਨਾਗਰਿਕ ਦੀ ਟੁੱਟ ਗਈਆਂ ਸਨ ਸਾਰੀਆਂ ਹੱਡੀਆਂ, 99 ਫ਼ੀਸਦੀ ਸੜਿਆ ਸਰੀਰ, ਪਤਨੀ ਨੇ ਲਗਾਈ ਇਨਸਾਫ਼ ਦੀ ਗੁਹਾਰ

On Punjab

IS Attack In Syria : ਸੀਰੀਆ ‘ਚ IS ਹਮਲੇ ‘ਚ ਸੱਤ ਲੋਕਾਂ ਦਾ ਮੌਤ, ਸਰਕਾਰ ਪੱਖੀ ਲੜਾਕੇ ਵੀ ਗਏ ਮਾਰੇ

On Punjab