PreetNama
ਫਿਲਮ-ਸੰਸਾਰ/Filmy

ਧਰਮਿੰਦਰ ਨੇ ਪੋਤੇ ਕਰਨ ਦਿਓਲ ਨੂੰ ਸੋਸ਼ਲ ਮੀਡੀਆ ਰਾਹੀਂ ਭੇਜਿਆ ਖਾਸ ਸੁਨੇਹਾ

ਮੁੰਬਈਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਲਈ ਖਾਸ ਸੁਨੇਹਾ ਸ਼ੇਅਰ ਕੀਤਾਜੋ ਪਲ ਪਲ ਦਿਲ ਕੇ ਪਾਸ‘ ਨਾਲ ਬਾਲੀਵੁੱਡ ਚ ਡੈਬਿਊ ਕਰ ਰਿਹਾ ਹੈ। ਇਹ ਮੈਸੇਜ ਐਕਟਰਸ ਸਾਹਿਰ ਬਾਂਬਾ ਲਈ ਵੀ ਸੀ। ਆਪਣੇ ਟਵੀਟ ‘ਚ 83 ਸਾਲਾ ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ: “ਕਰਨ ਤੇ ਸਹਿਰ ਨੇ ਫ਼ਿਲਮ ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਨਵੇਂ ਆਉਣ ਵਾਲਿਆਂ ਨੂੰ ਆਸ਼ੀਰਵਾਦ ਦਿਓ।”ਪਲ ਪਲ ਦਿਲ ਕੇ ਪਾਸ‘ ਦਾ ਨਿਰਦੇਸ਼ਨ ਕਰਨ ਦੇ ਪਿਤਾ ਸੰਨੀ ਦਿਓਲ ਨੇ ਕੀਤਾ ਹੈ। ਫਿਲਮ ਦਾ ਸਹਿਨਿਰਮਾਣ ਦਿਓਲ ਭਰਾਵਾਂ ਦੀ ਵਿਜੇਤਾ ਫਿਲਮਾਂ ਕੰਪਨੀ ਨੇ ਕੀਤੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਸੈੱਟ ਕੀਤਾ ਗਿਆ, ‘ਪਲ ਪਾਲ ਦਿਲ ਕੇ ਪਾਸ’ ਪ੍ਰੇਮ ਕਹਾਣੀ ਹੈ। ਫਿਲਮ ਚ ਆਕਾਸ਼ ਆਹੂਜਾਸਿਮੋਨ ਸਿੰਘਮੇਗਨਾ ਮਲਿਕਕਾਮਿਨੀ ਖੰਨਾ ਤੇ ਅਕਾਸ਼ ਧਾਰ ਵਰਗੇ ਅਭਿਨੇਤਾ ਵੀ ਸਨ। ਪਲ ਪਲ ਦਿਲ ਕੇ ਪਾਸ‘ 20 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

Related posts

ਸਪਨਾ ਚੌਧਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਡਾਂਸ, 800 ਮਿਲੀਅਨ ਬਾਰ ਦੇਖੀ ਗਈ ਵੀਡੀਓ

On Punjab

Tunisha Suicide Case : ਤੁਨੀਸ਼ਾ ਸ਼ਰਮਾ ਮਾਮਲੇ ‘ਤੇ ਮੁੰਬਈ ਪੁਲਿਸ ਨੇ ਦਿੱਤਾ ਬਿਆਨ, ਕਿਹਾ- ‘ਲਵ ਜੇਹਾਦ’ ਵਰਗਾ ਕੋਈ ਐਂਗਲ ਨਹੀਂ ਮਿਲਿਆ

On Punjab

ਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾ

On Punjab