Happy Dhanteras 2019 : ਨਵੀਂ ਦਿੱਲੀ : ਧਨਤੇਰਸ ਦਾ ਤਿਉਹਾਰ ਕੱਤਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਤ੍ਰਯੋਦਸ਼ੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਭਾਂਡੇ ਅਤੇ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਚੀਜ਼ਾਂ ਖਰੀਦਦੇ ਹਨ। ਜਿਸ ਦੀ ਦੀਵਾਲੀ ‘ਤੇ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ‘ਚ ਖਰੀਦਦਾਰੀ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਦੀਵਾਲੀ ਤੋਂ ਦੋ ਦਿਨ ਪਹਿਲਾਂ ਆਉਣ ਵਾਲੇ ਇਸ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਧਨਤੇਰਸ ਦੇ ਦਿਨ, ਭਗਵਾਨ ਧਨਵੰਤਰੀ ਦੀ ਪੂਜਾ ਦੇ ਨਾਲ, ਯਮਰਾਜ ਦੀ ਪੂਜਾ ਵੀ ਕੀਤੀ ਜਾਂਦੀ ਹੈ। ਦੀਵਾਲੀ ਦੇ ਦਿਨ ਇਸ ਦੀ ਪੂਜਾ ਕਰਨ ਦੇ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਅੱਜ ਦੇ ਦਿਨ ਇਲੈਕਟ੍ਰੋਨਿਕ ਉਤਪਾਦ ਮੋਬਾਇਲ ਫੋਨ, ਲੈਪਟਾਪ, ਫਰਿੱਜ ਅਤੇ ਹੋਰ ਸਾਮਾਨ ਵੀ ਖਰੀਦਣਾ ਸ਼ੁੱਭ ਹੁੰਦਾ ਹੈ।
ਸਾਬਤ ਧਨੀਆ ਖਰੀਦਣ ਨਾਲ ਘਰ ‘ਚ ਸੁੱਖ-ਸ਼ਾਂਤੀ ਆਉਂਦੀ ਹੈ। ਦੀਵਾਲੀ ਦੇ ਦਿਨ ਮਾਂ ਲਕਸ਼ਮੀ ਦਾ ਪੂਜਨ ਕਰਦੇ ਸਮੇਂ ਇਸ ਸਾਬਤ ਧਨੀਆ ਨੂੰ ਅਰਪਿਤ ਕਰੋ ਅਤੇ ਆਪਣੀ ਤਿਜੋਰੀ ‘ਚ ਰੱਖ ਦਿਓ। ਅਜਿਹਾ ਕਰਨ ਨਾਲ ਘਰ ‘ਚ ਸੁੱਖ-ਸ਼ਾਂਤੀ ਬਣੀ ਰਹੇਗੀ।
ਸ਼ੁਭ ਮੁਹਾਰਤ ਸੂਰਜ ਚੜ੍ਹਨ ਤੋਂ ਲੈ ਕੇ ਸਵੇਰੇ 10.40 ਤੱਕ
ਦੁਪਹਿਰ ਨੂੰ 12.05 ਤੋਂ 2.53 ਤੱਕ ਖਰੀਦਦਾਰੀ ਕਰ ਸਕਦੇ ਹੋ।
ਸ਼ਾਮ ਨੂੰ 4.17 ਤੋਂ 5.42 ਤੱਕ ਤੁਸੀਂ ਖਰੀਦਦਾਰੀ ਕਰ ਸਕਦੇ ਹੋ।
ਰਾਤ ਨੂੰ 9 ਤੋਂ ਲੈ ਕੇ 10.30 ਤੱਕ ਵੀ ਖਰੀਦਦਾਰੀ ਕੀਤੀ ਜਾ ਸਕਦੀ ਹੈ।
ਸਵੇਰੇ 10.40 ਤੋਂ ਦੁਪਹਿਰ 12.05 ਮਿੰਟ ਤੱਕ ਰਾਹੂਕਾਲ ਰਹੇਗਾ ਅਤੇ ਇਸ ਸਮੇਂ ‘ਚ ਕੋਈ ਵੀ ਖਰੀਦਦਾਰੀ ਨਾ ਕਰੋ।