PreetNama
ਖਾਸ-ਖਬਰਾਂ/Important News

ਦੇਸ਼ ‘ਚ ਸਰਕਾਰੀ ਬੈਂਕਾਂ ਦੀ ਗਿਣਤੀ ਘਟੀ, ਜਾਣੋ ਬੈਂਕਾਂ ਦੇ ਰਲੇਵੇਂ ਦੀਆਂ ਖ਼ਾਸ ਗੱਲਾਂ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਈ ਬੈਂਕਾਂ ਨੂੰ ਆਪਸ ‘ਚ ਮਰਜ ਕਰਨ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਯੁਨਾਈਟਿਡ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਪੰਜਾਨ ਨੈਸ਼ਨਲ ਬੈਂਕ ਦਾ ਰਲੇਵਾਂ ਹੋਵੇਗਾ।

ਦੂਜੇ ਪਾਸੇ ਕੇਨਰਾ ਬੈਂਕ ਤੇ ਸਿੰਡੀਕੇਟ ਬੈਂਕ ਦਾ ਵੀ ਆਪਸ ‘ਚ ਰਲੇਵਾਂ ਕੀਤਾ ਜਾਵੇਗਾ। ਇਸ ਤਰ੍ਹਾਂ ਯੂਨੀਅਨ ਬੈਂਕ, ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦਾ ਰਲੇਵਾਂ ਹੋਏਗਾ। ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦਾ ਏਕੀਕਰਣ ਹੋਏਗਾ। ਕੇਂਦਰ ਸਰਕਾਰ ਦੇ ਇੱਕ ਵੱਡੇ ਐਲਾਨ ਤੋਂ ਬਾਅਦ ਹੁਣ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਗਿਣਤੀ ਘੱਟ ਕੇ 12 ਰਹਿ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜੋ ਫੈਸਲਾ ਲਿਆ ਸੀ ਉਸ ‘ਤੇ ਅਮਲ ਦੀ ਸ਼ੁਰੂਆਤ ਹੋ ਚੁੱਕੀ ਹੈ।

ਬੈਂਕ ਤੇ ਐਂਬੀਐਫਸੀ ਦੇ ਚਾਰ ਟਾਈਅਪ ਹੋਏ ਹਨ। ਵਿੱਤ ਮੰਤਰੀ ਨਿਰਮਾ ਸੀਤਾਰਮਣ ਨੇ ਬੈਂਕਾ ਦੇ ਨਵੇਂ ਏਕੀਕਰਣ ਦੀ ਗੱਲ ਕਰਦੇ ਹੋਏ ਕਿਹਾ ਕਿ ਵੱਡੇ ਬੈਂਕਾਂ ਕੋਲ ਕਰਜ਼ ਦੇਣ ਦੀ ਪਾਵਰ ਹੈ।

ਜਾਣੋ ਬੈਂਕਾਂ ਦੇ ਰਲੇਵੇਂ ਬਾਰੇ ਕੁਝ ਖਾਸ ਗੱਲਾਂ:

• ਨਿਰਮਲਾ ਸੀਤਾਰਮਣ ਨੇ ਕਿਹਾ ਕਿ ਯੁਨਾਈਟਿਡ ਬੈਂਕ, ਓਰੀਏਂਟਲ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਦਾ ਏਕੀਕਰਣ ਹੋਵੇਗਾ।

• ਇਸ ਦੇ ਨਾਲ ਹੀ ਕੈਨਰਾ ਬੈਂਕ ਤੇ ਸਿੰਡੀਕੇਟ ਬੈਂਕ ਦਾ ਆਪਸ ‘ਚ ਏਕੀਕਰਣ ਕੀਤਾ ਜਾਵੇਗਾ। ਯੂਨੀਅਨ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੈਸ਼ਨ ਬੈਂਕ ਦਾ ਵੀ ਏਕੀਕਰਣ ਕੀਤਾ ਜਾਵੇਗਾ। ਇੰਡੀਅਨ ਬੈਂਕ ਅਤੇ ਇਲਾਹਾਬਾਦ ਆਪਸ ‘ਚ ਇੱਕ ਹੋਣਗੇ।

• ਪੀਐਨਬੀ, ਓਬੀਸੀ ਤੇ ਯੁਨਾਈਟਿਡ ਬੈਂਕ ਦਾ ਏਕੀਕਰਣ ਕਰਨ ਤੋਂ ਬਾਅਦ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣਨਗੇ। ਇਨ੍ਹਾਂ ਦੇ ਏਕੀਕਰਣ ਤੋਂ ਬਾਅਦ ਬੈਂਕ ਕੋਲ 17.95 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ ਤੇ ਉਸ ਦੀਆਂ 11,437 ਬ੍ਰਾਂਚਾਂ ਹੋਣਗੀਆਂ।

• ਵਿੱਤ ਮੰਤਰੀ ਨੇ ਕਿਹਾ ਕਿ ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦੇ ਰਲੇਵੇਂ ਨਾਲ 15.20 ਲੱਖ ਕਰੋੜ ਰੁਪਏ ਦਾ ਕਾਰੋਬਾਰ ਨਾਲ ਇਹ ਚੌਥਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਬਣੇਗਾ ਜਦਕਿ ਯੁਨੀਅਨ ਬੈਂਕ, ਆਂਧਰਾ ਬੈਂਕ, ਕਾਰਪੋਰੈਸ਼ਨ ਬੈਂਕ ਦੇ ਏਕੀਕਰਣ ਨਾਲ ਇਹ ਦੇਸ਼ ਦਾ ਪੰਜਵਾਂ ਵੱਡਾ ਜਨਤਕ ਖੇਤਰ ਬੈਂਕ ਬਣੇਗਾ।

• ਦੂਜੇ ਪਾਸੇ ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ 8.08 ਲੱਖ ਕਰੋੜ ਰੁਪਏ ਦੇ ਨਾਲ ਇਹ ਜਨਤਕ ਖੇਤਰ ਦਾ 7ਵਾਂ ਵੱਡਾ ਬੈਂਕ ਹੋ ਜਾਵੇਗਾ।

• ਵਿੱਤ ਮੰਤਰੀ ਨੇ ਕਿਗਾ ਕਿ ਨੀਰਵ ਮੋਦੀ ਜਿਹੀ ਧੋਖਾਧੜੀ ਨੂੰ ਰੋਕਣ ਲਈ ਸਵਿਫਟ ਸੁਨੇਹਿਆਂ ਨੂੰ ਕੋ ਬੈਂਕਿੰਗ ਨਾਲ ਜੋੜਿਆ ਜਾਵੇਗਾ।

• ਵਿੱਤ ਮੰਤਰੀ ਨੇ ਇਸ ਦੌਰਾਨ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਨਤਕ ਸੈਕਟਰ ਬੈਂਕ ਹੁਣ ਚੀਫ ਰਿਸਕ ਅਫਸਰ ਦੀ ਵੀ ਨਿਯੁਕਤੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਦੇ ਏਕੀਕਰਣ ਦੇ ਨਾਲ ਉਨ੍ਹਾਂ ਦਾ ਲਾਭ ਵੀ ਵਧੇਗਾ।

Related posts

ਕਸ਼ਮੀਰ ‘ਚ ਪਹਿਲੀ ਵਾਰ ਮਹਿਲਾ ਹੱਥ CRPF ਦੀ ਕਮਾਨ, ਚਾਰੂ ਸਿਨ੍ਹਾ ਆਈਜੀ ਵਜੋਂ ਤਾਇਨਾਤ

On Punjab

ਖਤਰਨਾਕ ਤਾਨਾਸ਼ਾਹ ਕਿਮ ਜੋਂਗ ਬਾਰੇ ਨਵੀਆਂ ਅਟਕਲਾਂ, ਰਾਜਧਾਨੀ ‘ਚੋਂ ਪਿਓ-ਦਾਦੇ ਦੀਆਂ ਤਸਵੀਰਾਂ ਕਿਉਂ ਉਤਾਰੀਆਂ?

On Punjab

70 ਸਾਲ ਪੁਰਾਣੇ ਨਿਜ਼ਾਮ ਫੰਡ ਦਾ ਹੋਇਆ ਫੈਸਲਾ

On Punjab
%d bloggers like this: