90.81 F
New York, US
July 8, 2025
PreetNama
ਖੇਡ-ਜਗਤ/Sports News

ਦੂਜੇ ਟੈਸਟ ‘ਚ ਭਾਰਤ ਨੇ ਵੈਸਟਇੰਡੀਜ਼ ਸਾਹਮਣੇ ਰੱਖਿਆ 264 ਦੌੜਾਂ ਦਾ ਟੀਚਾ

ਜਮੈਕਾ: ਭਾਰਤ ਨੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਵੈਸਟਇੰਡੀਜ਼ ਖਿਲਾਫ 5 ਵਿਕਟਾਂ ਗੁਆ ਕੇ 264 ਦੌੜਾਂ ਬਣਾਈਆਂ ਹਨ। ਖੇਡ ਦੇ ਪਹਿਲੇ ਦਿਨ ਕਪਤਾਨ ਵਿਰਾਟ ਕੋਹਲੀ 76 ਦੌੜਾਂ ਬਣਾ ਕੇ ਆਊਟ ਹੋਏ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਨੇ 127 ਗੇਂਦਾਂ ‘ਤੇ ਸੱਤ ਚੌਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਮਿਅੰਕ ਨੂੰ 115 ਦੇ ਕੁੱਲ ਸਕੋਰ ‘ਤੇ ਜੇਸਨ ਹੋਲਡਰ ਨੇ ਆਊਟ ਕੀਤਾ। ਕੋਹਲੀ ਨੇ ਮਿਅੰਕ ਦੇ ਜਾਣ ਤੋਂ ਬਾਅਦ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਭਾਰਤ ਲਈ ਕੇ ਐਲ ਰਾਹੁਲ ਨੇ 13, ਪੁਜਾਰਾ ਨੇ 6, ਰਹਾਣੇ ਨੇ 24 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਹਨੂਮਾ ਵਿਹਾਰੀ 42 ਦੌੜਾਂ ਬਣਾ ਕੇ ਨਾਬਾਦ ਰਹੇ ਤੇ ਰਿਸ਼ਭ ਪੰਤ 27 ਦੌੜਾਂ ਬਣਾ ਕੇ ਨਾਬਾਦ ਰਹੇ। ਦੋਵਾਂ ਖਿਡਾਰੀਆਂ ਵਿਚਾਲੇ ਪਹਿਲੇ ਦਿਨ ਦੇ ਖੇਡ ਦੇ ਅੰਤ ਤਕ 62 ਦੌੜਾਂ ਦੀ ਭਾਈਵਾਲੀ ਹੋ ਗਈ ਹੈ।

ਇਸ ਤੋਂ ਪਹਿਲਾਂ ਵਿੰਡੀਜ਼ ਦੇ ਕਪਤਾਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾ ਸੀਜ਼ਨ ਦੋਵਾਂ ਟੀਮਾਂ ਲਈ ਮਿਲਿਆ ਜੁਲਿਆ ਰਿਹਾ। ਲੋਕੇਸ਼ ਰਾਹੁਲ ਨੇ ਦੋ ਚੰਗੇ ਸ਼ਾਟ ਦੀ ਮਦਦ ਨਾਲ ਦੋ ਚੌਕੇ ਲਾਏ। ਇਸ ਤੋਂ ਪਹਿਲਾਂ ਉਹ ਆਪਣੀ ਪਾਰੀ ਨੂੰ ਅੱਗੇ ਲਿਜਾ ਪਾਉਂਦੇ, ਇੰਨੇ ‘ਚ ਹੀ ਹੋਲਡਰ ਦੀ ਆਫ ਸਟੰਪ ਗੇਂਦ ‘ਤੇ ਰਖੀਮ ਕੋਰਨਵਾਲ ਨੇ ਕੈਚ ਲੈ ਲਿਆ।

ਕੋਰਨਵਾਲ ਨੇ ਹੀ ਛੇ ਦੋੜਾਂ ਦੇ ਚੇਤੇਸ਼ਵਰ ਪੁਜਾਰਾ ਨੂੰ ਪਵੇਲੀਅਨ ਭੇਜਿਆ। ਕੋਰਨਵਾਲ ਨੇ ਮਯੰਕ ਤੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਸਪਿਨ ਨਾਲ ਪਰੇਸ਼ਾਨ ਕੀਤਾ ਤੇ ਕਈ ਵਾਰ ਗੇਂਦ ਕੋਹਲੀ ਦੇ ਕੀਪੈਡ ‘ਤੇ ਮਾਰੀ। ਇੱਕ ਵਾਰ ਵਿੰਡੀਜ਼ ਨੇ ਵੀ ਰਿਵੀਊ ਲਿਆ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ।

Related posts

ਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਕੀਤਾ ਜਾਵੇ ਜਨਤਕ, ਸਾਬਕਾ ਆਸਟ੍ਰੇਲਿਆਈ ਗੇਂਦਬਾਜ਼ ਕੋਚ ਨੇ ਕੀਤੀ ਮੰਗ

On Punjab

ਐੱਫਆਈਐੱਚ ਪੁਰਸਕਾਰਾਂ ਦੀ ਦੌੜ ‘ਚ ਹਰਮਨਪ੍ਰੀਤ ਸਿੰਘ, ਪੀਆਰ ਸ਼੍ਰੀਜੇਸ਼ ਤੇ ਸਵਿਤਾ ਪੂਨੀਆ

On Punjab

ਓਲੰਪੀਅਨ ਨੀਰਜ ਚੋਪੜਾ ਵਿਆਹ ਦੇ ਬੰਧਨ ਵਿਚ ਬੱਝਾ

On Punjab