51.39 F
New York, US
October 28, 2024
PreetNama
ਖੇਡ-ਜਗਤ/Sports News

ਦੂਜੇ ਟੀ-20 ਮੁਕਾਬਲੇ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ: ਬੁੱਧਵਾਰ ਨੂੰ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੋਹਾਲੀ ਵਿਖੇ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ । ਇਸ ਮੁਕਾਬਲੇ ਵਿੱਚ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ-ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ । ਦੱਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਜਿੱਤ ਲਈ 150 ਦੌੜਾਂ ਦਾ ਟੀਚਾ ਦਿੱਤਾ ਸੀ । ਜਿਸਨੂੰ ਭਾਰਤ ਨੇ 19 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹੀ ਹਾਸਿਲ ਕਰ ਲਿਆ । ਇਸ ਮੁਕਾਬਲੇ ਵਿੱਚ ਕੋਹਲੀ ਨੇ 52 ਗੇਂਦਾਂ ਵਿੱਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਬਣਾਈਆਂ ਤੇ ਉਥੇ ਹੀ ਦੂਜੇ ਪਾਸੇ ਸ਼ਿਖਰ ਧਵਨ ਨੇ 40 ਦੌੜਾਂ ਦੀ ਪਾਰੀ ਖੇਡੀ ।ਜੇਕਰ ਇੱਥੇ ਦੱਖਣੀ ਅਫ਼ਰੀਕਾ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ਦੇ ਕਪਤਾਨ ਡੀ ਕਾਕ ਨੇ 52 ਅਤੇ ਬਾਮੁਵਾ ਨੇ 49 ਦੌੜਾਂ ਦਾ ਪਾਰੀ ਖੇਡੀ । ਇਸ ਮੁਕਾਬਲੇ ਵਿੱਚ ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ 22 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ । ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਸੈਣੀ, ਜਡੇਜਾ ਅਤੇ ਹਾਰਦਿਕ ਨੂੰ 1-1 ਵਿਕਟ ਮਿਲੀ ।ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ,ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕਰੁਣਾਲ ਪੰਡਯਾ, ਰਿਸ਼ਭ ਪੰਤ,ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ ਤੇ ਨਵਦੀਪ ਸੈਣੀ ਸ਼ਾਮਿਲ ਸਨ ।ਜਦਕਿ ਦੱਖਣੀ ਅਫਰੀਕਾ ਦੀ ਟੀਮ ਵਿੱਚ ਕੁਇੰਟਨ ਡੀ ਕੌਕ , ਰੀਜ਼ਾ ਹੈਂਡ੍ਰਿਕਸ, ਰੇਸੀ ਵੈਨ ਡੇਰ ਡੂਸਨ, ਐਂਡੀਲ ਫੇਹਲੁਕਵਾਓ, ਟੈਂਬਾ ਬਾਵੁਮਾ, ਡੇਵਿਡ ਮਿਲਰ, ਡਵੇਨ ਪ੍ਰੀਟੋਰੀਅਸ, ਕਾਗੀਸੋ ਰਬਾਡਾ, ਬਿਊਰਨ ਹੈਂਡ੍ਰਿਕਸ, ਐਨੀਰਿਕ ਨੌਰਟਜੇ, ਤਬਰੇਜ ਸ਼ਮਸੀ ਅਤੇ ਬਜੋਰਨ ਫਾਰਟੁਈਨ ਸ਼ਾਮਿਲ ਸਨ ।

Related posts

CPL ‘ਚ ਗੇਲ ਨੇ ਜੜਿਆ ਤੂਫਾਨੀ ਟੀ-20 ਸੈਂਕੜਾ

On Punjab

ਅੱਜ ਸ਼ੁਰੂ ਹੋਵੇਗਾ ਪੈਰਾ ਐਥਲੀਟਾਂ ਦਾ ਮਹਾਕੁੰਭ, 9 ਖੇਡਾਂ ‘ਚ ਭਾਰਤ ਦੇ 54 ਖਿਡਾਰੀਆਂ ਪੇਸ਼ ਕਰਨਗੇ ਚੁਣੌਤੀ

On Punjab

Yuzvendra Chahal ਨੇ ਮੁਨੀ ਵੇਸ਼ ‘ਚ ਸ਼ੇਅਰ ਕੀਤੀ ਬਚਪਨ ਦੀ ਫੋਟੋ, ਫੈਨਜ਼ ਨੇ ਇੰਝ ਕੀਤਾ ਟਰੋਲ

On Punjab