49.35 F
New York, US
October 24, 2026
PreetNama
ਖਾਸ-ਖਬਰਾਂ/Important News

ਦੁਬਈ ‘ਚ ਭਿਆਨਕ ਬੱਸ ਹਾਦਸਾ, 8 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ

ਦੁਬਈ: ਦੁਬਈ ਤੋਂ ਭਿਆਨਕ ਖਬਰ ਹੈ। ਬੱਸ ਹਾਦਸੇ ਵਿੱਚ 8 ਭਾਰਤੀਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 17 ਲੋਕਾਂ ‘ਚ ਘੱਟੋ–ਘੱਟ 8 ਭਾਰਤੀ ਸ਼ਾਮਲ ਹਨ। ਹਾਦਸਾ ਵੀਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਓਮਾਨੀ ਨੰਬਰ ਪਲੇਟ ਵਾਲੀ ਬੱਸ ਦਾ ਚਾਲਕ ਅਲ ਰਸ਼ੀਦੀ ਮੈਟਰੋ ਸਟੇਸ਼ਨ ਵੱਲ ਜਾਣ ਵਾਲੀ ਸੜਕ ‘ਤੇ ਵਾਹਨ ਲੈ ਆਇਆ ਜੋ ਬੱਸਾਂ ਲਈ ਬੰਦ ਹੈ। ਹਾਦਸੇ ‘ਚ 9 ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ।

ਦੁਬਈ ਦੂਤਾਵਾਸ ਨੇ ਟਵੀਟ ਕੀਤਾ, “ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸਥਾਨਕ ਅਧਿਕਾਰੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਦੁਬਈ ਬੱਸ ਹਾਦਸੇ ‘ਚ 8ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਗਲਫ਼ ਨਿਊਜ਼ ਮੁਤਾਬਕ ਇਸ ਸੈਲਾਨੀ ਬੱਸ ‘ਚ 31 ਲੋਕ ਸਵਾਰ ਸੀ। ਇਹ ਇੱਕ ਬੈਰੀਅਰ ਨਾਲ ਟੱਕਰਾ ਗਈ।

 

Related posts

ਬ੍ਰਿਟੇਨ ਨੂੰ ਪੰਜ ਸਤੰਬਰ ਨੂੰ ਮਿਲ ਜਾਵੇਗਾ ਨਵਾਂ ਪ੍ਰਧਾਨ ਮੰਤਰੀ, ਚੋਣ ਕਰਵਾਉਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਕਮੇਟੀ ਨੇ ਕੀਤਾ ਸਮਾਂ ਸਾਰਣੀ ਤੇ ਨਿਯਮਾਂ ਦਾ ਐਲਾਨ

On Punjab

ਬਜਟ: ਅਸੈਂਬਲੀ ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਗੱਫ਼ੇ

On Punjab

ਬਾਇਡਨ ਨੇ ਦੋ ਪ੍ਰਮੁੱਖ ਭਾਰਤੀ ਅਮਰੀਕੀ ਡਾਕਟਰਾਂ ਨੂੰ ਦਿੱਤੀ ਅਹਿਮ ਭੂਮਿਕਾ, ਜਾਣੋ ਕੌਣ ਹਨ ਇਹ

On Punjab