PreetNama
ਸਿਹਤ/Health

ਦੁਪਹਿਰ ਦੀ ਨੀਂਦ ਨਾਲ ਵਧ ਸਕਦੈ ਬੱਚਿਆਂ ਦਾ ਆਈਕਿਊ

ਦੁਪਹਿਰ ਸਮੇਂ ਕੁਝ ਦੇਰ ਦੀ ਨੀਂਦ ਲੈ ਲੈਣ ਨਾਲ ਬੱਚੇ ਨਾ ਸਿਰਫ਼ ਤਰੋਤਾਜ਼ਾ ਮਹਿਸੂਸ ਕਰਦੇ ਹਨ, ਬਲਕਿ ਇਸ ਨਾਲ ਉਨ੍ਹਾਂ ਦੇ ਵਿਵਹਾਰ ‘ਚ ਵੀ ਸੁਧਾਰ ਹੁੰਦਾ ਹੈ। ਦੁਪਹਿਰ ਦੀ ਨੀਂਦ ਨਾਲ ਬੱਚਿਆਂ ਦਾ ਆਈਕਿਊ ਵਧਦਾ ਹੈ ਤੇ ਪੜ੍ਹਾਈ ‘ਚ ਉਨ੍ਹਾਂ ਦਾ ਪ੍ਰਦਰਸ਼ਨ ਸੁਧਰਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਦੇ ਸ਼ੋਧਕਰਤਾਵਾਂ ਨੇ ਇਹ ਗੱਲ ਕਹੀ ਹੈ।

ਅਧਿਐਨ ‘ਚ ਚੌਥੀ, ਪੰਜਵੀਂ ਤੇ ਛੇਵੀਂ ਜਮਾਤ ਦੇ ਕਰੀਬ 3000 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 10 ਤੋਂ 12 ਸਾਲ ਸੀ। ਇਸ ‘ਚ ਪਾਇਆ ਗਿਆ ਕਿ ਦੁਪਹਿਰ ਵੇਲੇ ਕੁਝ ਦੇਰ ਸੌਂ ਲੈਣ ਨਾਲ ਬੱਚੇ ਜ਼ਿਆਦਾ ਖ਼ੁਸ਼ ਰਹਿੰਦੇ ਹਨ ਤੇ ਖ਼ੁਦ ‘ਤੇ ਉਨ੍ਹਾਂ ਦਾ ਕੰਟਰੋਲ ਬਿਹਤਰ ਹੁੰਦਾ ਹੈ। ਹਫ਼ਤੇ ‘ਚ ਤਿੰਨ ਦਿਨ ਜਾਂ ਇਸ ਤੋਂ ਜ਼ਿਆਦਾ ਦੁਪਹਿਰ ‘ਚ ਨੀਂਦ ਲੈਣ ਵਾਲੇ ਬੱਚਿਆਂ ਦੇ ਪ੍ਰਦਰਸ਼ਨ ‘ਚ 7.6 ਫ਼ੀਸਦੀ ਤਕ ਦਾ ਨਿਖਾਰ ਵੇਖਿਆ ਗਿਆ। ਇਸ ਨਾਲ ਬੱਚਿਆਂ ‘ਚ ਥਕਾਨ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

Related posts

ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ ਇਹ Fruits

On Punjab

ਸਕਿਨ ਦਾ ਰੁੱਖਾਪਣ ਦੂਰ ਕਰਨ ਲਈ ਅਪਣਾਓ ਇਹ ਟਿਪਸ !

On Punjab

On Punjab