72.64 F
New York, US
May 23, 2024
PreetNama
ਖੇਡ-ਜਗਤ/Sports News

ਦੁਤੀ ਚੰਦ ਤੇ ਹਰਭਜਨ ਸਿੰਘ ਨੂੰ ਨਹੀਂ ਮਿਲੇਗਾ ਕੋਈ ਖੇਡ ਪੁਰਸਕਾਰ, ਮੰਤਰਾਲੇ ਵੱਲੋਂ ਨਾਂ ਰੱਦ

ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਅਰਜੁਨ ਪੁਰਸਕਾਰ ਲਈ ਦੁਤੀ ਚੰਦ ਤੇ ਖੇਡ ਰਤਨ ਐਵਾਰਡ ਲਈ ਹਰਭਜਨ ਸਿੰਘ ਦਾ ਨਾਂ ਖਾਰਜ ਕਰ ਦਿੱਤਾ ਹੈ। ਦੋਵਾਂ ਖਿਡਾਰੀਆਂ ਦਾ ਨਾਂ ਸੂਬਾ ਸਰਕਾਰਾਂ ਨੇ ਪ੍ਰਸਤਾਵਿਤ ਕੀਤਾ ਸੀ, ਪਰ ਕੇਂਦਰ ਨੇ ਇਨ੍ਹਾਂ ਦੇ ਨਾਂਵਾਂ ‘ਤੇ ਮੋਹਰ ਨਹੀਂ ਲਾਈ।

ਖੇਡ ਮੰਤਰਾਲੇ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਤੋਂ ਤਗ਼ਮਿਆਂ ਦਾ ਹਿਸਾਬ ਮੰਗਿਆ ਸੀ ਤਾਂ ਦੁਤੀ ਚੰਦ ਪੰਜਵੇਂ ਨੰਬਰ ‘ਤੇ ਸੀ। ਇਸ ਲਈ ਉਨ੍ਹਾਂ ਦਾ ਨਾਂ ਖਾਰਜ ਕੀਤਾ ਗਿਆ ਹੈ। ਨਾਂ ਖਾਰਜ ਹੋਣ ਤੋਂ ਬਾਅਦ ਦੁਤੀ ਚੰਦ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਵੀ ਮਿਲੀ ਸੀ। ਉਨ੍ਹਾਂ ਸੀਐਮ ਨੂੰ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਦਿੱਤੇ ਗਏ ਸੋਨ ਤਗ਼ਮੇ ਦਿਖਾਏ ਤੇ ਅਰਜੁਨ ਐਵਾਰਡ ਲਈ ਮੁੜ ਤੋਂ ਨਾਂ ਭੇਜਣ ਦੀ ਅਪੀਲ ਕੀਤੀ।

ਦੁਤੀ ਚੰਦ ਦੇ ਨਾਂ 100 ਮੀਟਰ ਦੌੜ ਦਾ ਰਿਕਾਰਡ ਵੀ ਹੈ। ਉਸ ਨੇ 11.24 ਸੈਕੰਡ ਵਿੱਚ 100 ਮੀਟਰ ਦੌੜ ਲਾ ਕੇ ਕੌਮੀ ਰਿਕਾਰਡ ਆਪਣੇ ਨਾਂ ਕੀਤਾ ਸੀ। ਇਸ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ 11.32 ਸੈਕੰਡ ਵਿੱਚ 100 ਮੀਟਰ ਦੀ ਦੂਰੀ ਤੈਅ ਕਰ ਕੇ ਸੋਨ ਤਗ਼ਮਾ ਵੀ ਹਾਸਲ ਕੀਤਾ ਸੀ।

ਹਰਭਜਨ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਕੌਮਾਂਤਰੀ ਕ੍ਰਿਕੇਟ ਵਿੱਚ 707 ਵਿਕਟਾਂ ਹਾਸਲ ਕੀਤੀਆਂ ਹਨ। ਫਿਰਕੀ ਗੇਂਦਬਾਜ਼ ਨੇ 103 ਟੈਸਟ, 236 ਇੱਕ ਦਿਨਾ ਤੇ 28 ਟੀ-20 ਮੈਚਾਂ ਦੌਰਾਨ ਇੰਨੀਆਂ ਵਿਕਟਾਂ ਹਾਸਲ ਕੀਤੀਆਂ। ਹਰਭਜਨ ਨੇ ਟੈਸਟ ਕ੍ਰਿਕੇਟ ਵਿੱਚ ਕੁੱਲ 2,224 ਦੌੜਾਂ ਬਣਾਈਆਂ ਤੇ 417 ਵਿਕਟਾਂ ਵੀ ਹਾਸਲ ਕੀਤੀਆਂ।

ਇੱਕ ਦਿਨਾ ਮੈਚਾਂ ਵਿੱਚ ਵੀ ਉਨ੍ਹਾਂ 1237 ਦੌੜਾਂ ਬਣਾਈਆਂ ਤੇ 269 ਵਿਕਟਾਂ ਵੀ ਲਈਆਂ। ਟੀ-20 ਵਿੱਚ ਉਨ੍ਹਾਂ 21 ਵਿਕਟਾਂ ਹਾਸਲ ਕੀਤੀਆਂ ਹਨ। ਹਰਭਜਨ ਨੇ ਆਖਰੀ ਕੌਮਾਂਤਰੀ ਮੁਕਾਬਲਾ ਸਾਲ 2016 ਵਿੱਚ ਖੇਡਿਆ ਸੀ। ਖੇਡ ਮੰਤਰਾਲੇ ਮੁਤਾਬਕ ਦੋਵਾਂ ਖਿਡਾਰੀਆਂ ਦੇ ਨਾਂ ਭੇਜਣ ਵਿੱਚ ਸੂਬਾ ਸਰਕਾਰਾਂ ਨੇ ਦੇਰੀ ਕੀਤੀ ਹੈ।

Related posts

Messi Retirement : ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ, ਕਤਰ ‘ਚ ਖੇਡਣਗੇ ਆਖਰੀ ਫੁੱਟਬਾਲ ਵਿਸ਼ਵ ਕੱਪ

On Punjab

ਕੋਰੋਨਾ ਵਾਇਰਸ ਦਾ ਕਹਿਰ, ਇਟਲੀ ‘ਚ 366 ਮੌਤਾਂ

On Punjab

ਫ਼ਿਲਮੀ ਦੁਨੀਆ ਵਿੱਚ ਧਮਾਕਾ ਕਰਨ ਲਈ ਤਿਆਰ ਹਨ ਇਹ ਕ੍ਰਿਕਟਰ

On Punjab