PreetNama
ਖਾਸ-ਖਬਰਾਂ/Important News

ਦਿੱਲੀ ਵਾਲੇ ਪੰਜਾਬ-ਹਰਿਆਣਾ ਦੇ ਧੂੰਏਂ ਤੋਂ ਔਖੇ ਤਾਂ ਭਾਰਤ-ਚੀਨ ਦੇ ਕੂੜੇ ਤੋਂ ਅਮਰੀਕਾ ਪ੍ਰੇਸ਼ਾਨ

ਨਿਊਯਾਰਕ: ਜੇ ਦਿੱਲੀ ਵਾਲੇ ਪੰਜਾਬ, ਹਰਿਆਣਾ ਤੇ ਯੂਪੀ ਦੇ ਧੂੰਏਂ ਤੋਂ ਔਖੇ ਹਨ ਤਾਂ ਅਮਰੀਕਾ ਵੀ ਪ੍ਰਦੂਸ਼ਨ ਨੂੰ ਲੈ ਕੇ ਚੀਨ, ਭਾਰਤ ਤੇ ਰੂਸ ਤੋਂ ਪ੍ਰੇਸ਼ਾਨ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪਸ਼ਟ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ ਵਿੱਚੋਂ ਨਿਕਲਦੇ ਧੂੰਏਂ ਬਾਰੇ ਕੁਝ ਵੀ ਨਹੀਂ ਕਰ ਰਹੇ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਮੁਲਕ ਨਾ ਹੀ ਸਮੁੰਦਰ ਵਿੱਚ ਸੁੱਟੇ ਜਾ ਰਹੇ ਕੂੜੇ ਵੱਲ ਕੋਈ ਧਿਆਨ ਦੇ ਰਹੇ ਹਨ ਜੋ ਤਰ ਕੇ ਲਾਸ ਏਂਜਲਸ ਤੱਕ ਆ ਰਿਹਾ ਹੈ।

ਜਲਵਾਧੂ ਬਦਲਾਅ ਨੂੰ ਬਹੁਤ ਗੁੰਝਲਦਾਰ ਮੁੱਦਾ ਕਰਾਰ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਖ਼ੁਦ ਨੂੰ ਕਈ ਪੱਖਾਂ ਤੋਂ ਵਾਤਾਵਰਨ ਪ੍ਰੇਮੀ ਮੰਨਦੇ ਹਨ, ਚਾਹੇ ਕੋਈ ਯਕੀਨ ਕਰੇ ਜਾਂ ਨਾ ਕਰੇ। ਇਸ ਲਈ ਉਨ੍ਹਾਂ ਦਾ ਇੱਧਰ ਪੂਰਾ ਧਿਆਨ ਹੈ ਤੇ ਉਹ ਧਰਤੀ ’ਤੇ ਸ਼ੁੱਧ ਹਵਾ-ਪਾਣੀ ਚਾਹੁੰਦੇ ਹਨ। ਟਰੰਪ ਨੇ ਪੈਰਿਸ ਜਲਵਾਧੂ ਸਮਝੌਤੇ ਨੂੰ ਇਕਪਾਸੜ ਤੇ ਆਰਥਿਕ ਤੌਰ ’ਤੇ ਪੱਖਪਾਤੀ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਮੁਲਕਾਂ ਨੂੰ ਬਚਾਉਂਦਾ ਹੈ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਤੇ ਇਸ ਵਿੱਚ ਜੋ ਮੱਦਾਂ ਹਨ, ਉਹ ਅਮਰੀਕੀ ਸਨਅਤਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੀਆਂ ਹਨ। ਇਸ ਨੇ ਅਮਰੀਕਾ ’ਚ ਨੌਕਰੀਆਂ ਖ਼ਤਰੇ ਵਿੱਚ ਪਾ ਦਿੱਤੀਆਂ ਤੇ ਖ਼ਤਮ ਕੀਤੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਸਮਝੌਤੇ ਤਹਿਤ ਭਾਰਤ ਨੂੰ ਪੈਸੇ ਦੇਣੇ ਪੈਣੇ ਹਨ ਕਿਉਂਕਿ ਉਹ ਵਿਕਾਸਸ਼ੀਲ ਦੇਸ਼ ਹੈ, ਪਰ ਅਮਰੀਕਾ ਵੀ ਵਿਕਾਸਸ਼ੀਲ ਹੀ ਹੈ। ਉਨ੍ਹਾਂ ਦੀ ਇਸ ਗੱਲ ’ਤੇ ਹਾਜ਼ਰ ਲੋਕ ਖ਼ੂਬ ਹੱਸੇ।

Related posts

ਭਾਰਤ ਵੱਲੋਂ ਹਮਲਾ ਕਰਨ ਜਾਂ ਪਾਣੀ ਰੋਕਣ ’ਤੇ ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

On Punjab

ਪੁਲਿਸਿੰਗ ਨੂੰ ਹੋਰ ਅਸਰਦਾਰ ਬਣਾਉਣ ਲਈ ਨਵੇਂ ਸੁਧਾਰ ਕੀਤੇ ਜਾ ਰਹੇ ਹਨ ਲਾਗੂ

On Punjab

ਮਿਲੋ ਦੇਸ਼ ਦੇ ਨਵੇਂ ਚੀਫ ਜਸਟਿਸ NV Ramana ਨਾਲ, 24 ਅਪ੍ਰੈਲ ਨੂੰ ਸੰਭਾਲਣਗੇ CJI ਵਜੋਂ ਚਾਰਜ, ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਮਨਜ਼ੂਰੀ

On Punjab