PreetNama
ਖਬਰਾਂ/News ਖਾਸ-ਖਬਰਾਂ/Important News

ਦਿੱਲੀ ‘ਚ ਹਰ ਥਾਂ ਲੱਗਣਗੇ ਵਾਈ-ਫਾਈ, ਛੇ ਮਹੀਨਿਆਂ ‘ਚ ਹੋਵੇਗਾ ਕੰਮ ਪੂਰਾ

ਨਵੀਂ ਦਿੱਲੀਐਨਡੀਐਮਸੀ ਨਵੀਂ ਦਿੱਲੀ ਦੇ ਸਾਰੇ ਇਲਾਕਿਆਂ ‘ਚ ਵਾਈਫਾਈ ਲਾਉਣ ਜਾ ਰਹੀ ਹੈ ਤੇ ਅਗਲੇ ਛੇ ਮਹੀਨਿਆਂ ‘ਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਐਨਡੀਐਮਸੀ ਦੇ ਚੇਅਰਮੈਨ ਨਰੇਸ਼ ਕੁਮਾਰ ਨੇ ਕਿਹਾ ਕਿ ਅਗਲੇ ਛੇ ਮਹੀਨਿਆਂ ‘ਚ ਨਵੀਂ ਦਿੱਲੀ ਦੇ ਸਾਰੇ ਇਲਾਕੇ ਵਾਈਫਾਈ ਲੈਸ ਹੋ ਜਾਣਗੇ। ਦਿੱਲੀ ਦੇ ਕਨੌਟਪਲੇਸ ਨੂੰ ਵਾਈਫਾਈ ਜ਼ੋਨ ਬਣਾਉਣ ਦਾ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਹੈ।

ਨਰੇਸ਼ ਕੁਮਾਰ ਨੇ ਕਿਹਾ ਕਿ ਕਨੌਟਪਲੇਸ ‘ਚ ਵਾਈਫਾਈ ਵਧੀਆ ਚੱਲ ਰਹੀ ਹੈ ਤੇ ਲੋਕ ਇਸ ਦਾ ਫਾਇਦਾ ਵੀ ਲੈ ਰਹੇ ਹਨ। ਵਾਈਫਾਈ ਲਈ ਨਵੀਂ ਦਿੱਲੀ ਏਰੀਆ ਦੇ ਪੂਰੇ ਇਲਾਕੇ ‘ਚ ਕੁਲ 625 ਸਮਾਰਟ ਪੋਲ ਲੱਗਣੇ ਹਨ। 55 ਸਮਾਰਟ ਪੋਲ ਲਾਏ ਜਾ ਚੁੱਕੇ ਹਨ। ਇੱਕ ਸਮਾਰਟ ਪੋਲ ‘ਤੇ ਲੱਗੇ ਵਾਈਫਾਈ ਦੇ ਨੇੜੇ 25-30 ਮੀਟਰ ਦੇ ਰੇਡੀਅਸ ‘ਚ ਇੰਟਰਨੈਟ ਨੈੱਟਵਰਕ ਮਿਲ ਜਾਂਦਾ ਹੈ।

ਨਰੇਸ਼ ਨੇ ਕਿਹਾ, “ਅਸੀਂ ਇਸ ਸਾਲ ਦਸੰਬਰ ਤਕ ਸਾਰੇ ਇਲਾਕਿਆਂ ‘ਚ ਫਰੀ ਵਾਈਫਾਈ ਸੇਵਾ ਦਾ ਵਿਸਥਾਰ ਕਰਨ ਦਾ ਟੀਚਾ ਰੱਖਿਆ ਹੈ। ਸਮਾਰਟ ਪੋਲ ਤੋਂ ਇਲਾਵਾ ਐਨਡੀਐਮਸੀ ਆਪਣਾ ਫਾਈਬਰ ਨੈੱਟਵਰਕ ਪਾ ਰਿਹਾ ਹੈ। ਐਮਟੀਐਨਐਲ ਨਾਲ ਇਹ ਪ੍ਰੋਜੈਕਟ ਜੋੜਿਆ ਜਾ ਰਿਹਾ ਹੈ। ਇਸ ਨੂੰ ਪਹਿਲਾ ਕਨੌਟ ਪਲੇਸ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਬਾਕੀ ਖੇਤਰਾਂ ਨਾਲ ਜੋੜਿਆ ਜਾਵੇਗਾ।

ਚੇਅਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਲ 2017 ‘ਚ ਐਨਡੀਐਮਸੀ ਨੂੰ ਸਮਾਰਟ ਸਿਟੀ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਅੇਨਡੀਐਮਸੀ ਇਲਾਕਿਆਂ ‘ਚ ਵੱਖਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ।

Related posts

ਭਾਰਤ-ਚੀਨ ਵਿਚਾਲੇ ਐਕਸ਼ਨ ‘ਤੇ ਹੁਣ ਅਮਰੀਕਾ ਦਾ ਵੱਡਾ ਰਿਐਕਸ਼ਨ

On Punjab

ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਬ੍ਰਿਟਿਸ਼ ਸੰਸਦ ’ਚ ਸ੍ਰੀਮਦ ਭਗਵਦ ਗੀਤਾ ਨਾਲ ਚੁੱਕੀ ਸਹੁੰ

On Punjab

ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤ

Preet Nama usa
%d bloggers like this: