PreetNama
ਸਿਹਤ/Health

ਦਿਲ ਲਈ ਫ਼ਾਇਦੇਮੰਦ ਹੈ ਬਿਨਾਂ ਲੂਣ ਦਾ ਟਮਾਟਰ ਜੂਸ

ਬਿਨਾਂ ਲੂਣ ਮਿਲਾਏ ਟਮਾਟਰ ਦਾ ਜੂਸ ਪੀਣਾ ਬਲੱਡ ਪ੍ਰੈਸ਼ਰ ਅਤੇ ਕੋਲੈਸਟੋ੍ਲ ਨੂੰ ਘੱਟ ਕਰਨ ‘ਚ ਮਦਦਗਾਰ ਹੋ ਸਕਦਾ ਹੈ। ਨਾਲ ਹੀ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਜਾਪਾਨ ਦੇ ਟੋਕੀਓ ਮੈਡੀਕਲ ਐਂਡ ਡੈਂਟਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਗੱਲ ਕਹੀ ਹੈ। ਖੋਜ ਦੌਰਾਨ ਇਕ ਸਾਲ ਤਕ 184 ਮਰਦਾਂ ਅਤੇ 297 ਔਰਤਾਂ ਨੂੰ ਬਿਨਾਂ ਲੂਣ ਵਾਲਾ ਜੂਸ ਪੀਣ ਲਈ ਦਿੱਤਾ ਗਿਆ। ਇਸ ਨਾਲ ਖੋਜਕਰਤਾਵਾਂ ਦਾ ਬਲੱਡ ਪ੍ਰਰੈਸ਼ਰ 141.2/83.3 ਤੋਂ ਘੱਟ 137.0/80.9 ‘ਤੇ ਆ ਗਿਆ। ਇਸੇ ਤਰ੍ਹਾਂ ਹਾਈ ਕੋਲੈਸਟ੍ਰੋਲ ਦੇ ਸ਼ਿਕਾਰ 125 ਉਮੀਦਵਾਰਾਂ ਦੇ ਐੱਲਡੀਐੱਲ ਕੋਲੇੈਟ੍ਰੋਲ ਦਾ ਔਸਤ 155.0 ਤੋਂ ਘੱਟ ਕੇ 149.9 ‘ਤੇ ਆ ਗਿਆ। ਇਹ ਅਸਰ ਮਰਦਾਂ ਅਤੇ ਔਰਤਾਂ ‘ਚ ਇਕੋ ਜਿਹਾ ਦਿਖਿਆ। ਖੋਜਕਰਤਾਵਾਂ ਨੇ ਕਿਹਾ ਕਿ ਟਮਾਟਰ ਜਾਂ ਟਮਾਟਰ ਤੋਂ ਬਣੀਆਂ ਚੀਜ਼ਾਂ ਨਾਲ ਦਿਲ ਦੀ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਇਹ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਹੈ। ਇਸ ‘ਤੇ ਵਿਆਪਕ ਖੋਜ ਕਰਦੇ ਹੋਏ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਦਾ ਨਵਾਂ ਰਸਤਾ ਮਿਲ ਸਕਦਾ ਹੈ।

Related posts

ਡੱਲੇਵਾਲ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ: ਸੁਪਰੀਮ ਕੋਰਟ

On Punjab

ਕਮਜ਼ੋਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਰੋਜ਼ ਕਰੋ ਇਹ 5 ਆਸਣ

On Punjab

Corona Update in India: ਦੇਸ਼ ‘ਚ 26 ਦਿਨਾਂ ਬਾਅਦ ਹੋਈਆਂ 1000 ਤੋਂ ਘੱਟ ਮੌਤਾਂ, 24 ਘੰਟਿਆਂ ‘ਚ ਆਏ 70 ਹਜ਼ਾਰ ਨਵੇਂ ਕੇਸ

On Punjab