ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਰਿਐਲਿਟੀ ਟੀਵੀ ਸਟਾਰ ਕਾਇਲੀ ਜੇਨਰ ਪ੍ਰਤੀ ਆਪਣੇ ਪਿਆਰ ਨੂੰ ਅਕਸਰ ਜ਼ਾਹਰ ਕੀਤਾ ਹੈ ਤੇ ਅਦਾਕਾਰਾ ਕਰੀਨਾ ਕਪੂਰ ਲਈ ਉਸ ਦੀ ਤਾਰੀਫ਼ ਵੀ ਲੋਕਾਂ ਤੋਂ ਲੁਕੀ ਨਹੀਂ ਹੈ। ਹੁਣ ਦਿਲਜੀਤ ਨੇ ਆਪਣੇ ਨਵੇਂ ਗੀਤ ਦਾ ਵੀਡੀਓ ਜਾਰੀ ਕੀਤਾ ਹੈ ਜੋ ਇਨ੍ਹਾਂ ਦੋਵੇਂ ਮਹਿਲਾ ਕਲਾਕਾਰਾਂ ਨੂੰ ਸਮਰਪਿਤ ਕੀਤਾ ਗਿਆ ਹੈ।
‘ਕਾਇਲੀ ਪਲੱਸ ਕਰੀਨਾ.. ਲੱਭਣਾ ਨੀਂ ਮੁੰਡਾ ਤੈਨੂੰ ਮੇਰੇ ਜੈਸਾ’ ਦੀ ਵੀਡੀਓ ਐਤਵਾਰ ਨੂੰ ਜਾਰੀ ਕੀਤੀ ਗਈ। ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕੀਤਾ ਜਿਸ ਵਿੱਚ ਕਰੀਨਾ ਕਪੂਰ ਉਸ ਦਾ ਧੰਨਵਾਦ ਕਰਦੀ ਵਿਖਾਈ ਦੇ ਰਹੀ ਹੈ।
ਦਿਲਜੀਤ ਨੇ ਇੱਕ ਹੋਰ ਵੀਡੀਓ ਵੀ ਜਾਰੀ ਕੀਤਾ, ਜਿਸ ਵਿੱਚ ਉਹ ਆਪਣੇ ਸਰੋਤਿਆਂ ਦੀਆਂ ਪ੍ਰਤੀਕਿਰਿਆਵਾਂ ਪੜ੍ਹਦਾ ਸੁਣਾਈ ਦੇ ਰਿਹਾ ਹੈ।