28.27 F
New York, US
January 14, 2025
PreetNama
ਸਿਹਤ/Health

ਦਿਮਾਗ ਨੂੰ ਤੇਜ਼ ਕਰਦਾ ਹੈ ਕੇਲਾ, ਰੋਜਾਨਾ ਕਰੋ ਸੇਵਨ

ਕੇਲਾ ਇੱਕ ਅਜਿਹਾ ਫਲ ਹਨ ਜਿਸ ਨੂੰ ਸਾਰੇ ਖਾਣਾ ਪਸੰਦ ਕਰਦੇ ਨੇ …ਕਿਉਂਕਿ ਇਹ ਲਾਭਦਾਇਕ ਹੋਣ ਦੇ ਨਾਲ ਹੀ ਸਸਤਾ ਵੀ ਹੁੰਦਾ ਹਨ । ਕੇਲੇ ਦੇ ਨਾਲ ਇਸਦੇ ਛਿਲਕੇ ਵੀ ਕਾਫ਼ੀ ਕੰਮ ਆਉਂਦੇ ਹਨ ਅਤੇ ਇਸਦੇ ਕਈ ਫਾਇਦੇ ਵੀ ਹੁੰਦੇ ਹਨ। ਕੇਲੇ ‘ਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਕਈ ਪੋਸ਼ਣ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਵਜ੍ਹਾ ਨਾਲ ਕੇਲੇ ਦਾ ਸੇਵਨ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਦਿੰਦਾ ਹੈ। ਦਿਲ ਨੂੰ ਰੱਖੇ ਤੰਦਰੁਸਤ
ਕੇਲੇ ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਫਾਇਬਰ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਤੁਹਾਡੇ ਕਾਲੇਸਟਰੋਲ ਪੱਧਰ ਨੂੰ ਸਹੀ ਰੱਖਦੇ ਹਨ। ਇਸ ਲਈ ਹਰ ਰੋਜ ਇੱਕ ਕੇਲੇ ਦੇ ਸੇਵਨ ਨਾਲ ਤੁਸੀਂ ਦਿਲ ਦੇ ਰੋਗਾਂ ਤੋਂ ਬੱਚ ਸਕਦੇ ਹੋ।ਦਿਮਾਗ ਨੂੰ ਤੇਜ਼ ਕਰਦਾ ਹੈ
ਕੇਲੇ ‘ਚ ਵਿਟਾਮਿਨ ਬੀ-6 ਦੀ ਸਮਰੱਥ ਮਾਤਰਾ ਪਾਈ ਜਾਂਦੀ ਹੈ ਜੋ ਕਿ ਦਿਮਾਗ ਨੂੰ ਤੇਜ਼ ਬਣਾਉਂਦਾ ਹੈ। ਇਸ ਲਈ ਹਰ ਵਿਅਕਤੀ ਨੂੰ ਇੱਕ ਕੇਲੇ ਦਾ ਸੇਵਨ ਰੋਜਾਨਾ ਕਰਨਾ ਚਾਹੀਦਾ ਹੈ।ਕਮਜ਼ੋਰੀ ਦੂਰ ਕਰਦਾ ਹੈ
ਕੇਲੇ ਦੇ ਸੇਵਨ ਨਾਲ ਸਰੀਰ ਨੂੰ ਕਾਰਬੋਹਾਈਡ੍ਰੇਟ ਤੇ ਐਨਰਜੀ ਮਿਲਦੀ ਹੈ ।ਇਸਲਈ ਰੋਜਾਨਾ ਕੇਲਾ ਖਾਣਾ ਚਾਹੀਦਾ ਹੈ ।

Related posts

ਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’

On Punjab

ਕੋਰੋਨਾ ਰੋਗੀਆਂ ਲਈ ਘਾਤਕ ਹੋ ਸਕਦੈ ਹਵਾ ਪ੍ਰਦੂਸ਼ਣ

On Punjab

ਜਾਣੋ ਕੀ ਹਨ ਕੀਮੋਥੈਰੇਪੀ ਦੇ Side Effects ?

On Punjab