51.8 F
New York, US
September 27, 2023
PreetNama
ਸਮਾਜ/Social

ਦਸਤਾਰ ਮੇਰੀ ਰੀਜ

ਦਸਤਾਰ ਮੇਰੀ ਰੀਜ
ਕਾਸ਼ ਮੈ ਇੱਕ ਦਸਤਾਰ ਹੁੰਦੀ ।
ਕਿਸੇ ਦੇ ਸਿਰ ਦੀ ਸ਼ਾਨ ਹੁੰਦੀ ।
ਸਿਰ ਤੇ ਬੰਨੀ ਸਰਦਾਰ ਦੀ ਪਹਿਚਾਣ ਹੁੰਦੀ ।
ਕਈ ਰੰਗਾਂ ਦੀ ਬਹਾਂਰ ਹੁੰਦੀ ।
ਕਿਸੇ ਦੇ ਸਿਰ ਤੇ ਬੰਨੀ ਪਹਿਚਾਣ ਹੁੰਦੀ ।
ਮਾੜੇ ਟਾਇਮ ਸਿਰ ਤੇ ਬੰਨੀ ਕਿਸੇ ਦੀ ਢਾਲ ਹੁੰਦੀ ।
ਉਹ ਪਾਣੀ ਚ ਡੁੱਬਦੇ ਨੂੰ ਬਾਹਰ ਕੱਢਣ ਲਈ ਸਹਾਰਾ ਹੁੰਦੀ ।
ਕਾਸ਼ ਦੋ ਲੋਕਾ ਨੂੰ ਪੱਗ ਵੱਟ ਭਰਾ ਬਣਾਉਣ ਵਾਲੀ ਦਸਤਾਰ
ਹੁੰਦੀ।
ਗੋਬਿੰਦ ਸਿ਼ੰਘ ਦੇ ਸਿ਼ੰਘਾ ਦੀ ਪਹਿਚਾਣ ਹੁੰਦੀ ।
ਕਿਸੇ ਦੇ ਘਰ ਦੀ ਇੱਜਤ ਤੇ
ਬਾਪੂ ਦੇ ਸਿਰ ਦਾ ਤਾਜ ਹੁੰਦੀ ।
ਕਾਸ਼ ਮੈ ਇੱਕ ਵੱਖਰੀ ਦਿੱਖਣ ਵਾਲੀ ਦਸਤਾਰ ਹੁੰਦੀ ।
ਕਾਸ਼ ਮੈ ਦਸਤਾਰ ਹੁੰਦੀ਼਼਼਼਼਼੍੍✍
?ਗੁਰਪਿੰਦਰ ਆਦੀਵਾਲ ਸ਼ੇਖਪੁਰਾ M-7657902005

Related posts

ਕਿਥੇ ਦਰਦ ਛੁਪਾਵਾ ਮੈਂ 

Pritpal Kaur

ਅਮਫਾਨ ਤੂਫ਼ਾਨ ਨੇ ਕੋਲਕਾਤਾ ਏਅਰਪੋਰਟ ‘ਤੇ ਮਚਾਈ ਤਬਾਹੀ, ਰਨਵੇ-ਹੈਂਗਰ ਡੁੱਬੇ

On Punjab

ਹੁਣ ਨਹੀਂ ਹੋਵੇਗੀ ਮਲੇਰੀਆ ਨਾਲ ਮੌਤ, 30 ਸਾਲਾਂ ਦੀ ਮਿਹਨਤ ਸਦਕਾ ਵਿਸ਼ੇਸ਼ ਟੀਕਾ ਈਜਾਦ

On Punjab