74.62 F
New York, US
July 13, 2025
PreetNama
ਖਾਸ-ਖਬਰਾਂ/Important News

ਦਸਤਾਰਧਾਰੀ ਮਹਿਲਾ ਪਹਿਲੀ ਵਾਰ ਹਾਂਗਕਾਂਗ ਜੇਲ੍ਹ ਵਿਭਾਗ ‘ਚ ਬਣੀ ਅਧਿਕਾਰੀ

ਹਾਂਗਕਾਂਗ: ਹਾਂਗਕਾਂਗ ਜੇਲ੍ਹ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ । ਇਹ ਹਾਂਗਕਾਂਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਪੰਜਾਬੀ ਮੂਲ ਦੀ ਮਹਿਲਾ ਨੂੰ ਜੇਲ੍ਹ ਵਿਭਾਗ ਵਿੱਚ ਨਿਯੁਕਤ ਕੀਤਾ ਗਿਆ ਹੋਵੇ । ਦਰਅਸਲ, 24 ਸਾਲਾਂ ਸੁਖਦੀਪ ਕੌਰ ਇੱਕ ਅੰਮ੍ਰਿਤਧਾਰੀ ਮਹਿਲਾ ਹੈ, ਜੋ ਸਿਰ ‘ਤੇ ਦਸਤਾਰ ਸਜਾਉਂਦੀ ਹੈ । ਮਿਲੀ ਜਾਣਕਾਰੀ ਅਨੁਸਾਰ ਸੁਖਦੀਪ ਕੌਰ ਪੰਜਾਬ ਦੇ ਤਰਨਤਾਰਨ ਦੇ ਪਿੰਡ ਭੁੱਚਰ ਖੁਰਦ ਨਾਲ ਸਬੰਧਤ ਹੈ, ਜੋ ਪਿਛਲੇ 14 ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿ ਰਹੀ ਹੈ ।
ਇਸ ਸਬੰਧੀ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਵਿਲੱਖਣ ਦਸਤਾਰਧਾਰੀ ਦਿੱਖ ਕਾਰਨ ਖਿੱਚ ਦਾ ਕੇਂਦਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ ਹੈ । ਉਨ੍ਹਾਂ ਦੱਸਿਆ ਕਿ 23 ਹਫਤੇ ਦੀ ਸਿਖਲਾਈ ਦੌਰਾਨ ਉਸ ਦੀਆਂ ਧਾਰਮਿਕ ਭਾਵਨਾ ਦਾ ਸਤਿਕਾਰ ਕਰਦਿਆਂ ਵਿਭਾਗ ਵੱਲੋਂ ਉਸ ਨੂੰ ਦਸਤਾਰ ਸਮੇਤ ਕਕਾਰ ਧਾਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ ।

ਦੱਸ ਦੇਈਏ ਕਿ ਦਸਤਾਰਧਾਰੀ ਮਹਿਲਾ ਹੋਣ ਕਾਰਨ ਹੈਰਾਨੀਜਨਕ ਮਾਹੌਲ ਵਿਚ ਹੋਏ ਵਿਚਾਰ ਵਟਾਂਦਰੇ ਦੌਰਾਨ ਉਸ ਨੇ ਸਿੱਖ ਧਰਮ ਵਿੱਚ ਔਰਤ ਦੀ ਬਰਾਬਰੀ ਅਤੇ ਮੂਲ ਸਿਧਾਂਤਾਂ ਤੋ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਸੁਖਦੀਪ ਕੌਰ ਦੱਸਿਆ ਕਿ ਉਹ ਜੇਲ੍ਹ ਵਿਭਾਗ ਵਿੱਚ ਉੱਚੇ ਅਹੁਦੇ ਪ੍ਰਾਪਤ ਕਰ ਕੇ ਆਪਣੀ ਕੌਮ ਦਾ ਨਾਮ ਉੱਚਾ ਚੁੱਕਣ ਦਾ ਜਜ਼ਬਾ ਰੱਖਦੀ ਹੈ ।

Related posts

ਭਾਰਤਵੰਸ਼ੀ ਪਰਿਵਾਰ ਨੇ ਜੇਤੂ ਨੂੰ ਸੌਂਪੀ ਜਿੱਤੀ ਲਾਟਰੀ ਦੀ ਟਿਕਟ, ਪਰਿਵਾਰ ਦੇ ਇਸ ਕਦਮ ਦੀ ਹੋ ਰਹੀ ਸ਼ਲਾਘਾ

On Punjab

ਫ਼ਸਲੀ ਵਿਭਿੰਨਤਾ ਸਮੇਂ ਦੀ ਲੋੜ: ਚੌਹਾਨ

On Punjab

ਹਿਮਾਚਲ ‘ਚ ਮੀਂਹ ਕਾਰਨ ਡਿੱਗਿਆ ਹੋਟਲ, ਫ਼ੌਜੀਆਂ ਸਮੇਤ 30 ਵਿਅਕਤੀ ਦੱਬੇ

On Punjab