PreetNama
ਸਮਾਜ/Social

ਤੂੰ ਬੇਫਿਕਰ

ਤੂੰ ਬੇਫਿਕਰ ਰਿਹਾ ਕਰ ਇਹ ਸਮਾਂ ਆਪਾ ਨੂੰ ਕੱਦੇ ਬੁਢੇ ਨਹੀਂ ਕਰ ਸਕਦਾ,
ਇਹ ਸਮਾਂ ਸਿਰਫ ਸਾਡੇ ਜਿਸਮਾਂ ਦੀ ਬਨਾਵਟ ਨੂੰ ਹੌਲੀ-ਹੌਲੀ ਵਿਗਾੜ ਸਕਦਾ,
ਸਾਡੇ ਚਿਹਰੇ ਦੀ ਖੂਬਸੂਰਤੀ ਨੂੰ ਝੁਰੜੀਆਂ ਵਿੱਚ ਬਦਲ ਸਕਦਾ,
ਸਾਡੇ ਸਰੀਰ ਦਾ ਮਾਸ ਹੱਡੀਆਂ ਨੂੰ ਛੱਡ ਬਦਸੂਰਤ ਜਿਹਾ ਹੋ ਸਕਦਾ।

ਪਰ ਇਹ ਸਮਾਂ ਸਾਨੂੰ ਫੇਰ ਵੀ ਬੁਢੇ ਨਹੀ ਕਰ ਸਕਦਾ,ਕਿਉਂ ਕੇ ਮੁਹੱਬਤ ਕੱਦੇ ਵੀ ਬੁੱਢੀ ਨਹੀ ਹੁੰਦੀ,
ਸਦੀਵੀ ਜਵਾਨ ਹੀ ਰਹਿੰਦੀ ਹੈ,ਜਿਵੇ ਸਦੀਆਂ ਬਾਦ ਵੀ ਆਪਣੇ ਵਡੇਰੇ ਸੱਸੀ-ਪੁੰਨੂੰ,ਸ਼ੀਰੀ-ਫਰਹਾਦ ਅਜ ਵੀ ਜਵਾਨ ਨੇ,
ਸਮਾਂ ਉਹਨਾਂ ਨੂੰ ਅੱਜ ਵੀ ਬੁਢੇ ਨਹੀ ਕਰ ਸਕਿਆ,ਤੂੰ ਤੇ ਮੈਂ ਵੀ ਸਦਾ ਜਵਾਨ ਹੀ ਰਹਾਂਗੇ।

ਗੁਰੀ ਰਾਮੇਆਣਾ

Related posts

ਆਸਟ੍ਰੇਲੀਆ ‘ਚ ਇੰਟਰਨੈੱਟ ਮੀਡੀਆ ਨੂੰ ਟ੍ਰੋਲ ਕਰਨ ਵਾਲਿਆਂ ਦੀ ਦੱਸਣੀ ਪਵੇਗੀ ਪਛਾਣ, ਸਰਕਾਰ ਲਿਆਉਣ ਜਾ ਰਹੀ ਨਵਾਂ ਕਾਨੂੰਨ

On Punjab

ਪ੍ਰਧਾਨ ਮੰਤਰੀ ਨੇ ਹਿਸਾਰ-ਅਯੁੱਧਿਆ ਉਡਾਣ ਨੂੰ ਹਰੀ ਝੰਡੀ ਦਿੱਤੀ

On Punjab

“ਕੱਚੀਆਂ ਗਾਜਰਾਂ “

Pritpal Kaur