ਲੰਘੇ 19 ਮਹੀਨਿਆਂ ਤੋਂ ਲਟਕੇ ਤਿੰਨ ਤਲਾਕ ਬਿਲ ਨੂੰ ਆਖਰਕਾਰ ਮੋਦੀ ਸਰਕਾਰ ਨੇ ਲੋਕ ਸਭਾ ਮਗਰੋਂ ਅੱਜ ਰਾਜ ਸਭਾ ਚ ਪਾਸ ਕਰਵਾ ਹੀ ਲਿਆ। ਮੰਗਲਵਾਰ ਨੂੰ ਕਾਫੀ ਖਿੱਚਧੂਹ ਮਗਰੋਂ ਰਾਜਸਭਾ ਚ 99-84 ਦੇ ਅੰਤਰ ਨਾਲ ਤਿੰਨ ਤਲਾਕ ਬਿਲ ਪਾਸ ਹੋਇਆ।
ਇਸ ਬਿਲ ਦੇ ਪਾਸ ਹੋਣ ’ਤੇ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਲਈ ਖੁਸ਼ੀ ਦਾ ਦਿਨ ਦਸਿਆ ਹੈ, ਉੱਥੇ ਹੀ ਕਾਂਗਰਸ ਨੇ ਇਸ ਤੇ ਸਵਾਲ ਚੁੱਕੇ ਹਨ। ਇਸ ਵਿਚਾਲੇ ਬਿਲ ਪਾਸ ਹੋਣ ’ਤੇ ਟਵਿੱਟਰ ’ਤੇ ਐਨਸੀਪੀ ਆਗੂ ਓਮਰ ਅਬਦੁੱਲਾ ਅਤੇ ਪੀਡੀਪੀ ਆਗੂ ਮਹਿਬੂਬਾ ਮੁਫਤੀ ਆਪਸ ਚ ਭਿੜ ਗਏ।
ਤਿੰਨ ਤਲਾਕ ਬਿਲ ਪਾਸ ਹੋਣ ਮਗਰੋਂ ਓਮਰ ਨੇ ਆਪਣੇ ਹੀ ਸੂਬੇ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਤੇ ਨਿਸ਼ਾਨਾ ਸਾਧਿਆ। ਓਮਰ ਨੇ ਟਵੀਟ ਕਰਕੇ ਦੋਸ਼ ਲਗਾਇਆ ਕਿ ਮਹਿਬੂਬਾ ਮੁਫਤੀ ਦੀ ਪਾਰਟੀ ਦੀ ਗੈਰਮੌਜੂਦਗੀ ਨੇ ਰਾਜ ਸਭਾ ਚ ਬਿਲ ਪਾਸ ਕਰਾਉਣ ਚ ਮੋਦੀ ਸਰਕਾਰ ਦੀ ਇਕ ਤਰ੍ਹਾਂ ਮਦਦ ਕੀਤੀ।
ਰਾਜ ਸਭਾ ਚ ਮੰਗਲਵਾਰ ਨੂੰ ਤਿੰਨ ਤਲਾਕ ਬਿਲ ਪਾਸ ਹੋਣ ਮਗਰੋਂ ਮੁਫਤੀ ਨੇ ਟਵੀਟ ਕੀਤਾ, ਤਿੰਨ ਤਲਾਕ ਬਿਲ ਨੂੰ ਪਾਸ ਕਰਾਉਣ ਦੀ ਲੋੜ ਨੂੰ ਸਮਝ ਨਹੀਂ ਪਾ ਰਹੀ ਹਾਂ।
ਮਹਿਬੂਬਾ ਦੇ ਇਸ ਟਵੀਟ ਨੂੰ ਸ਼ੇਅਰ ਕਰਦਿਆਂ ਓਮਰ ਨੇ ਨਿਸ਼ਾਨਾ ਲਗਾਇਆ ਤੇ ਕਿਹਾ ਕਿ ਮੁਫਤੀ ਜੀ ਤੁਹਾਨੂੰ ਇਹ ਜਾਂਚਣਾ ਚਾਹੀਦਾ ਹੈ ਕਿ ਇਸ ਟਵੀਟ ਤੋਂ ਪਹਿਲਾਂ ਤੁਹਾਡੇ ਮੈਂਬਰਾਂ ਨੇ ਕਿਵੇਂ ਵੋਟ ਕੀਤੀ। ਮੈਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਦੇ ਮੈਂਬਰ ਦੀ ਗੈਰਮੌਜੂਦਗੀ ਨੇ ਰਾਜ ਸਭਾ ਚ ਬਿਲ ਪਾਸ ਕਰਾਉਣ ਚ ਮੋਦੀ ਸਰਕਾਰ ਦੀ ਇਕ ਤਰ੍ਹਾਂ ਮਦਦ ਕੀਤੀ।
ਦੱਸਣਯੋਗ ਹੈ ਕਿ ਮਹਿਬੂਬਾ ਮੁਫਤੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਪੀਡੀਪੀ ਤਿੰਨ ਤਲਾਕ ਬਿਲ ਦੀ ਹਮਾਇਤ ਨਹੀਂ ਕਰੇਗੀ।