ਆਗਰਾ: ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ ਜਾ ਰਿਹਾ ਹੈ। ਆਰਕਿਊਲੋਜੀਕਲ ਸਰਵੇ ਆਫ਼ ਇੰਡੀਆ ਮੁਤਾਬਕ ਇਸ ਕਦਮ ਦਾ ਮਕਸਦ ਔਰਤਾਂ ਦੀ ਨਿੱਜਤਾ ਨੂੰ ਪ੍ਰਮੁੱਖਤਾ ਦੇਣਾ ਹੈ। ਏਐਸਆਈ ਦੇ ਅਧਿਕਾਰੀ ਮੁਤਾਬਕ ਮਹਿਲਾਵਾਂ ਲਈ ਖਾਸ ਕਮਰਾ ਜੁਲਾਈ ਮਹੀਨੇ ਤਕ ਬਣਕੇ ਤਿਆਰ ਹੋ ਜਵੇਗਾ।
ਹੁਣ ਤਕ ਤਾਜ ਮਹੱਲ ਏਰੀਆ ‘ਚ ਮਹਿਲਾਵਾਂ ਨੂੰ ਸਾਈਡ ਜਾ ਕੇ ਜਾ ਪਰਦੇ ਦਾ ਸਹਾਰਾ ਲੈ ਕੇ ਬੱਚਿਆਂ ਨੂੰ ਦੁੱਧ ਪਿਲਾਉਣਾ ਪੈਦਾ ਸੀ। ਇਸ ਖਾਸ ਕਮਰੇ ਦੇ ਬਣ ਜਾਣ ਤੋਂ ਬਾਅਦ ਔਰਤਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਤਾਜ ਮਹੱਲ ਦੇਖਣ ਨੂੰ ਹਰ ਸਾਲ 80 ਲੱਖ ਤੋਂ ਜ਼ਿਆਦਾ ਲੋਕ ਆਉਂਦੇ ਹਨ। ਏਐਸਆਈ ਮੁਤਾਬਕ ਦੇਸ਼ ਦੇ 3600 ਨੈਸ਼ਨਲ ਸਮਾਰਕਾਂ ‘ਚ ਤਾਜ ਮਹੱਲ ਪਹਿਲਾ ਅਜਿਹਾ ਸੈਲਾਨੀ ਥਾਂ ਹੋਵੇਗਾ ਜਿੱਥੇ ਬ੍ਰੈਸਟਫੀਡਿੰਗ ਸੈਂਟਰ ਬਣਾਇਆ ਜਾ ਰਿਹਾ ਹੈ।