PreetNama
ਖਾਸ-ਖਬਰਾਂ/Important News

ਤਾਜਮਹੱਲ ‘ਚ ਹੁਣ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਖਾਸ ਪ੍ਰਬੰਧ ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ

ਆਗਰਾਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ ਜਾ ਰਿਹਾ ਹੈ। ਆਰਕਿਊਲੋਜੀਕਲ ਸਰਵੇ ਆਫ਼ ਇੰਡੀਆ ਮੁਤਾਬਕ ਇਸ ਕਦਮ ਦਾ ਮਕਸਦ ਔਰਤਾਂ ਦੀ ਨਿੱਜਤਾ ਨੂੰ ਪ੍ਰਮੁੱਖਤਾ ਦੇਣਾ ਹੈ। ਏਐਸਆਈ ਦੇ ਅਧਿਕਾਰੀ ਮੁਤਾਬਕ ਮਹਿਲਾਵਾਂ ਲਈ ਖਾਸ ਕਮਰਾ ਜੁਲਾਈ ਮਹੀਨੇ ਤਕ ਬਣਕੇ ਤਿਆਰ ਹੋ ਜਵੇਗਾ।

ਹੁਣ ਤਕ ਤਾਜ ਮਹੱਲ ਏਰੀਆ ‘ਚ ਮਹਿਲਾਵਾਂ ਨੂੰ ਸਾਈਡ ਜਾ ਕੇ ਜਾ ਪਰਦੇ ਦਾ ਸਹਾਰਾ ਲੈ ਕੇ ਬੱਚਿਆਂ ਨੂੰ ਦੁੱਧ ਪਿਲਾਉਣਾ ਪੈਦਾ ਸੀ। ਇਸ ਖਾਸ ਕਮਰੇ ਦੇ ਬਣ ਜਾਣ ਤੋਂ ਬਾਅਦ ਔਰਤਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਤਾਜ ਮਹੱਲ ਦੇਖਣ ਨੂੰ ਹਰ ਸਾਲ 80 ਲੱਖ ਤੋਂ ਜ਼ਿਆਦਾ ਲੋਕ ਆਉਂਦੇ ਹਨ। ਏਐਸਆਈ ਮੁਤਾਬਕ ਦੇਸ਼ ਦੇ 3600 ਨੈਸ਼ਨਲ ਸਮਾਰਕਾਂ ‘ਚ ਤਾਜ ਮਹੱਲ ਪਹਿਲਾ ਅਜਿਹਾ ਸੈਲਾਨੀ ਥਾਂ ਹੋਵੇਗਾ ਜਿੱਥੇ ਬ੍ਰੈਸਟਫੀਡਿੰਗ ਸੈਂਟਰ ਬਣਾਇਆ ਜਾ ਰਿਹਾ ਹੈ।

Related posts

ਮਹਿਲਾ ਦੀ ਲਾਸ਼ ਮਿਲਣ ਨਾਲ ਮੌਤਾਂ ਦੀ ਗਿਣਤੀ ਵਧ ਕੇ 64 ਹੋਈ

On Punjab

US Travel Advisory: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ, ਭਾਰਤ ਆਉਣ ਸਮੇਂ ਸਾਵਧਾਨ ਰਹਿਣ ਦੀ ਸਲਾਹ

On Punjab

ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ

Pritpal Kaur