77.14 F
New York, US
July 1, 2025
PreetNama
ਫਿਲਮ-ਸੰਸਾਰ/Filmy

ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

ਬੁੱਧਵਾਰ ਨੂੰ ਆਯੁਸ਼ਮਾਨ ਖੁਰਾਨਾ ਦੀ ਫਿਲਮ ਡ੍ਰੀਮ ਗਰਲ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।ਉੱਥੇ ਫਿਲਮ ਦੀ ਸਟਾਰਕਾਸਟ ਦੇ ਨਾਲ ਬਾਲੀਵੁਡ ਦੇ ਸਿਤਾਰੇ ਵੀ ਪਹੁੰਚੇ ਸਨ।ਫਿਲਮ ਵਿੱਚ ਆਯੁਸ਼ਮਾਨ ਖੁਰਾਨਾ ਦੇ ਨਾਲ ਨੁਸ਼ਰਤ ਭਰੂਚਾ ਲੀਡ ਰੋਲ ਵਿੱਚ ਹਨ।ਫਿਲਮ ਸਿਨੇਮਾਘਰਾਂ ਵਿੱਚ ਇਸ ਸ਼ੁੱਕਰਵਾਰ ਨੂੰ ਰਿਲੀਜ ਹੋਵੇਗੀ। ਡ੍ਰੀਮ ਗਰਲ ਦੀ ਸਕਰੀਨਿੰਗ ਵਿੱਚ ਆਯੁਸ਼ਮਾਨ ਆਪਣੀ ਫੈਮਿਲੀ ਨਾਲ ਪਹੁੰਚੇ ਸਨ। ਆਯੁਸ਼ਮਾਨ ਖੁਰਾਨਾ ਸਕ੍ਰੀਨਿੰਗ ਵਿੱਚ ਆਪਣੀ ਪਤਨੀ ਤਾਹਿਰਾ ਕਸ਼ਅਪ ਅਤੇ ਬੇਟੇ ਬਿਰਾਜ ਵੀਰ ਖੁਰਾਨਾ ਦੇ ਨਾਲ ਨਜ਼ਰ ਆਏ। ਤਾਹਿਰਾ ਕਸ਼ਅਪ ਬਲੂ ਐਂਡ ਬਲੈਕ ਕਲਰ ਦੀ ਸ਼ਾਰਟ ਡ੍ਰੈੱਸ ਵਿੱਚ ਸਟਨਿੰਗ ਲੱਗ ਰਹੀ ਸੀ।ਅਦਾਕਾਰਾ ਸੁਰਵੀਨ ਚਾਵਲਾ ਵੀ ਉੱਥੇ ਨਜ਼ਰ ਆਈ। ਆਯੁਸ਼ਮਾਨ ਖੁਰਾਨਾ ਦੇ ਭਰਾ ਅਪਾਰਸ਼ਕਤੀ ਖੁਰਾਨਾ ਸਕ੍ਰੀਨਿੰਗ ਵਿੱਚ ਆਪਣੀ ਪਤਨੀ ਆਕ੍ਰਿਤੀ ਖੁਰਾਨਾ ਨਾਲ ਪਹੁੰਚੇ। ਅਦਾਕਾਰ ਮਨਜੋਤ ਸਿੰਘ ਫਿਲਮ ਡ੍ਰੀਮ ਗਰਲ ਵਿੱਚ ਆਯੁਸ਼ਮਾਨ ਖੁਰਾਨਾ ਦੇ ਬੈਸਟ ਫ੍ਰੈਂਡ ਬਣੇ ਹਨ। ਇਸ ਤੋਂ ਪਹਿਲਾਂ ਮਨਜੋਤ ਕਈ ਕਾਮਿਕ ਫਿਲਮਾਂ ਵਿੱਚ ਨਜ਼ਰ ਆਏ ਹਨ। ਅਦਾਕਾਰ ਨੁਸ਼ਰਤ ਭਰੂਚਾ ਸਕ੍ਰੀਨਿੰਗ ਵਿੱਚ ਸਟਨਿੰਗ ਅੰਦਾਜ ਵਿੱਚ ਪਹੁੰਚੀ। ਇਹ ਨੁਸ਼ਰਤ ਦੀ ਆਯੁਸ਼ਮਾਨ ਖੁਰਾਨਾ ਨਾਲ ਪਹਿਲੀ ਫਿਲਮ ਹੈ। ਡਾਇਰੈਕਟਰ ਸ਼ਸ਼ਾਂਕ ਖੇਤਾਨ ਸਕ੍ਰੀਨਿੰਗ ਵਿੱਚ ਪਤਨੀ ਨਾਲ ਆਏ। ਦੰਗਲ ਗਰਲ ਫਾਤਿਮਾ ਸਨਾ ਸ਼ੇਖ ਟ੍ਰੈਡਿਸ਼ਨਲ ਅਵਤਾਰ ਵਿੱਚ ਨਜ਼ਰ ਆਈ। ਉਨ੍ਹਾਂ ਦੀ ਪਿਛਲੀ ਰਿਲੀਜ਼ ਠਗਸ ਆਫ ਹਿੰਦੁਸਤਾਨ ਸੀ।

Related posts

ਢਿੱਡ ਦਰਦ ਦੀ ਬਿਮਾਰੀ ਨਾਲ ਪੀੜਤ ਸੀ ਕਾਜੋਲ ਦੀ ਮਾਂ ਤਨੁ

On Punjab

Ik Din (Full Song) Rajat Sahani

On Punjab

Lohri 2021: ਕਦੋਂ ਮਨਾਈ ਜਾਵੇਗੀ ਲੋਹੜੀ, ਜਾਣੋ ਇਸ ਦੇ ਪਿੱਛੇ ਦੀ ਕਹਾਣੀ

On Punjab