PreetNama
ਸਮਾਜ/Social

ਡੋਰੀ

ਡੋਰੀ
ਬਾਬਲ ਮੇਰੇ ਡੋਰੀ ਹੱਥ ਤੇਰੇ
ਜਿਥੇ ਚਾਹਵੇ ਤੋਰ ਦਵੀ ।
ਪਰ ਇੱਕ ਗੱਲ ਮੰਨ ਧੀ ਆਪਣੀ ਦੀ
ਦਾਜ ਦੇ ਲੋਭੀ ਮੋੜ ਦਵੀ ।

ਧੀ ਦੇਣੀ ਇੱਕ ਧੰਨ ਦੇਣਾ
ਧੰਨ ਜਿਗਰਾ ਬਾਬਲ ਤੇਰਾ ਏ ।
ਤੂੰ ਦਾਤਾਂ ਏ ਦਿੰਦਾ ਕੋਲੋਂ
ਸਿਰ ਕਿਉਂ ਨੀਵਾਂ ਤੇਰਾ ਏ ।
ਸਿਰ ਚੱਕ ਤੁਰ ਕੇ ਸੰਗ ਕੁੜਮਾ ਦੇ
ਝੂਠੀਆਂ ਰਸਮਾਂ ਤੋੜ ਦਵੀ ।

ਹੋਣ ਵਪਾਰੀ ਮਾਪੇ ਜਿਹੜੇ
ਉਹ ਪੁੱਤਰਾਂ ਦਾ ਮੁੱਲ ਪਾਉਂਦੇ ਨੇ ।
ਜੇ ਘਾਟੇ ਦਾ ਸੌਦਾ ਦਿਸਦਾ
ਫਿਰ ਨੂਹਾਂ ਨੂੰ ਅੱਗ ਲਾਉਂਦੇ ਨੇ ।
ਲਾਡਾਂ ਦੇ ਨਾਲ ਪਾਲ ਪੋਸ ਕੇ
ਨਾ ਦਰਿਆਵੇ ਰੋੜ ਦਵੀਂ ।

ਨਿੱਤ ਅਖਬਾਰਾਂ ਦੇ ਵਿੱਚ ਆਉਂਦਾ
ਦਾਜ ਦੀ ਭੇਟਾ ਚੜ੍ਹੀ ਧੀਆਣੀ ।
ਰੱਬੀਆ ਦੱਸ ਕੀ ਹੋਣ ਸਜਾਂਵਾ
ਪੈਸੇ ਤੇ ਮੁੱਕ ਜਾਇ ਕਹਾਣੀ ।
ਮਹਿਲਾ ਦੇ ਨਾਂ ਸੁਪਨੇ ਬਾਬਲ
ਸੁਖੀ ਵਸਾ ਓਥੇ ਤੋਰ ਦਵੀਂ

 

ਹਰਵਿੰਦਰ ਸਿੰਘ ਰੱਬੀਆ (9464479469)

Related posts

ਡੱਲੇਵਾਲ ਜੀ ਆਪਣਾ ਮਰਨ ਵਰਤ ਖ਼ਤਮ ਕਰਨ, ਉਨ੍ਹਾਂ ਦੀ ਜਾਨ ਦੇਸ਼ ਲਈ ਕੀਮਤੀ

On Punjab

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਪੀ.ਪੀ.ਐਸ.ਸੀ. ਚੇਅਰਮੈਨ ਨੂੰ ਸਹੁੰ ਚੁਕਾਈ

On Punjab

ਯਮੁਨਾ ਨੂੰ ‘ਜ਼ਹਿਰੀਲਾ’ ਕਰਨ ਦੇ ਦਾਅਵੇ ਸਬੰਧੀ ਪ੍ਰਧਾਨ ਮੰਤਰੀ ਮੋਦੀ ਦਾ ‘ਆਪ’ ’ਤੇ ਹਮਲਾ

On Punjab