57.54 F
New York, US
September 21, 2023
PreetNama
ਸਿਹਤ/Health

ਡੇਂਗੂ ਹੋਣ ‘ਤੇ ਘਬਰਾਓ ਨਾ, ਅਪਨਾਓ ਇਲਾਜ਼ ਦੇ ਇਹ ਤਰੀਕੇ

ਨਵੀਂ ਦਿੱਲੀ: ਬਾਰਸ਼ ਦੇ ਮੌਸਮ ‘ਚ ਅਕਸਰ ਕਈ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਹੀ ਬੀਮਾਰੀਆਂ ‘ਚ ਇੱਕ ਡਰ ਹੈ ਡੇਂਗੂ ਦਾ।ਜਿਸ ਦਾ ਖ਼ੌਫ ਇੰਨਾਂ ਹੈ ਕਿ ਮਰੀਜ਼ ਆਮ ਬੁਖਾਰ ਨੂੰ ਵੀ ਡੇਂਗੂ ਹੀ ਸਮਝਣ ਲੱਗ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਸਰੀਰ ‘ਚ ਸੈਲ ਘੱਟ ਹੋਣ ਨਾਲ ਬੀਮਾਰ ਇੰਸਾਨ ਘਬਰਾ ਜਾਂਦਾ ਹੈ ਜਦਕਿ ਸਧਾਰਣ ਬੁਖਾਰ ‘ਚ ਵੀ ਅਜਿਹਾ ਹੋ ਜਾਂਦਾ ਹੈ।

ਡਾ. ਗੀਤਾਂਜਲੀ ਅਰੋੜਾ ਨੇ ਦੱਸਿਆ ਕਿ 6 ਤੋਂ 7 ਇੰਚ ਗਿਲੋਏ ਦੀ ਟਹਿਣੀ ਜਾਂ ਪੰਚਾਗ ਲੈ ਕੇ ਦੋ ਗਿਲਾਸ ਪਾਣੀ ‘ਚ ਉਬਾਲ ਕੇ ਠੰਡਾ ਕਰਨ ਹਰ ਅੱਧੇ ਘੰਟੇ ਬਾਅਦ ਇਹ ਪਾਣੀ ਪੀਣ ਨਲਾ ਡੇਂਗੂ ਤੋਂ ਫਾਈਦਾ ਹੁੰਦਾ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਹਿਮ ਧਨਿਆ ਦੋ ਚਮਚ, ਆਵਲਾ ਚੁਰਨ ਦੋ ਚਮਚ, ਮੁਨੰਕਾ ਦੋ ਚਮਚ,ਇੱਕੋ ਜਿੰਨਾ ਚਾਰ ਗਲਾਸ ਪਾਣੀ ‘ਚ ਰਾਤ ਨੂੰ ਮਿੱਟੀ ਦੇ ਭਾਡੇ ‘ਚ ਰੱਖਣ ਤੋਂ ਬਾਅਦ ਸਵੇਰੇ ਪੀਣ ਨੂੰ ਦੇਣਾ ਚਾਹਿਦਾ ਹੈ।

ਇਸ ਤੋਂ ਇਲਾਵਾ ਦਿਨ ‘ਚ 3-4 ਵਾਰ ਨਾਰੀਅਲ ਪਾਣੀ ਅਤੇ 8-10 ਲੋਂਗ, 2-3 ਛੋਟੀ ਇਲਾਈਚੀ ਚਾਰ ਗਲਾਸ ਪਾਣੀ ‘ਚ ਉਬਾਲ, ਠੰਡਾ ਹੋਣ ਤੋਂ ਬੀਮਾਰ ਵਿਅਕਤੀ ਨੂੰ ਪੀਣ ਲਈ ਦੇਣਾ ਚਾਹਿਦਾ ਹੈ। ਮਰੀਜ਼ ਨੂੰ ਪਪੀਤੇ ਦੇ ਪੱਤਿਆਂ ਦਾ ਰਸ ਇੱਕ ਚਮਚ, ਥੋੜੀ ਜਿਹੀ ਮਿਸ਼ਰੀ ‘ਚ ਮਿਲਾ ਕੇ ਦਿਨ ‘ਚ ਤਿੰਨ ਵਾਰ ਦੇਣ ਨਾਲ ਵੀ ਆਰਾਮ ਮਿਲਦਾ ਹੈ।

ਵਿਅਕਰੀ ਨੂੰ ਵਾਰ-ਵਾਰ ਸਾਫ ਪਾਣੀ ਪੀਣ ਲਈ ਦੇਣਾ ਚਾਹਿਦਾ ਹੈ ਅਤੇ ਇਸ ਦੇ ਨਾਲ ਹਰੀ ਸਬਜ਼ੀਆਂ ਖਾਣ ਲਈ ਦੇਣੀਆਂ ਚਾਹਿਦੀਆਂ ਹਨ। ਇਨ੍ਹਾਂ ਦੇ ਨਾਲ ਹੀ ਮੌਸਮੀ ਫਲ ਵੀ ਕਾਫੀ ਲਾਭਕਾਰੀ ਹੁੰਦੇ ਹਨ। ਮਰੀਜ਼ ਨੂੰ ਦਿਨ ‘ਚ ਠੰਡਾ ਦੁੱਧ 2-3 ਵਾਰ ਪੀਣ ਨੂੰ ਦੇਣ ‘ਚ ਵੀ ਕਾਫੀ ਫਾਈਦਾ ਹੁੰਦਾ ਹੈ।

Related posts

ਇਸ ਤਰ੍ਹਾਂ ਰੱਖੋ ਆਪਣੇ ਬੁੱਲ੍ਹਾਂ ਦਾ ਖ਼ਿਆਲ

On Punjab

ਇਨ੍ਹਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਪਣਾਓ ਇਹ ਨੁਸਖੇ

On Punjab

ਭੁੱਲ ਕੇ ਵੀ ਚਿਕਨ ਨਾਲ ਨਾ ਖਾਓ ਇਹ ਚੀਜ਼ਾਂ …

On Punjab