34.48 F
New York, US
February 12, 2025
PreetNama
ਫਿਲਮ-ਸੰਸਾਰ/Filmy

ਡਿਲੀਵਰੀ ਦੇ ਦੋ ਮਹੀਨੇ ਬਾਅਦ ਹੀ ਗੈਬ੍ਰਿਏਲਾ ਦਾ ਦਿਖਿਆ ਬੋਲਡ ਅੰਦਾਜ਼

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਹਾਲ ਹੀ ‘ਚ ਪਿਤਾ ਬਣੇ ਹਨ . ਦੱਸ ਦੇਈਏ ਕਿ ਅਰਜੁਨ ਦੀ ਗਰਲਫ੍ਰੈਂਡ ਗੈਬ੍ਰਿਏਲਾ ਨੇ ਇੱਕ ਨਵ ਜਨਮੇ ਬੱਚੇ ਨੂੰ ਜਨਮ ਦਿੱਤਾ ਹੈ । ਦੱਸ ਦੇਈਏ ਕਿ ਗੈਬ੍ਰਿਏਲਾ ਨੇ ਆਪਣੀ ਡਿਲਿਵਰੀ ਤੋਂ ਬਾਅਦ ਆਪਣੀ ਇੱਕ ਤਸਵੀਰ ਨੂੰ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ।ਇਸ ਤਸਵੀਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤਸਵੀਰ ‘ਚ ਗੈਬ੍ਰਿਏਲਾ ਦੀ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਡੈਨਿਮ ਜੈਕਟ ਦੇ ਨਾਲ ਡੈਨਿਮ ਜਿਨਜ਼ ਪਾਈ ਹੋਈ ਹੈ ।

ਤਸਵੀਰਾਂ ‘ਚ ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਉਹਨਾਂ ਨੇ ਆਪਣੀ ਜੈਕਟ ਦੇ ਬਟਨਾ ਨੂੰ ਖੁਲਾ ਛੱਡਿਆ ਹੋਇਆ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਹੌਟ ਲੱਗ ਰਹੀ ਹੈ । ਫੈਨਜ਼ ਵਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਬੀਤੀ ਸ਼ਾਮ ਗੈਬ੍ਰਿਏਲਾ ਅਤੇ ਅਦਾਕਾਰ ਅਰਜੁਨ ਨੂੰ ਮੁੰਬਈ ਦੀ ਸੜਕਾਂ ‘ਤੇ ਘੁੰਮਦੇ ਹੋਏ ਦੇਖਿਆ ਗਿਆ ਹੈ । ਉੱਥੇ ਹੀ ਅਰਜੁਨ ਬਲੂ ਟੀਸ਼ਰਟ ‘ਚ ਨਜ਼ਰ ਆਏ । ਦੋਵਾਂ ਦੀ ਪਰਸਨਲ ਲਿਫ਼ਦੀ ਗੱਲ ਕਰੀਏ ਤਾਂ ਅਰਜੁਨ ਰਾਮਪਾਲ ਆਪਣੇ ਲਵ ਰਿਲੇਸ਼ਨ ‘ਚ ਗੈਬ੍ਰਿਏਲਾ ਨਾਲ ਕਾਫੀ ਖੁਸ਼ ਹਨ । ਇਸਦੇ ਨਾਲ ਹੀ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਜੇ ਤੱਕ ,’ਡੈਡੀ ,’ ਹਮ ਕੋ ਤੁਮਸੇ ਪਿਆਰ ਕਿਤਨਾ ,’ ‘ਦਿਲ ਦਾ ਰਿਸ਼ਤਾ ,’ ਰਾਵਨ,’ ਆਦਿ ਸੁਪਰਹਿੱਟ ਫ਼ਿਲਮ ‘ਚ ਆਪਣੀ ਜ਼ਬਰਦਸਤ ਐਕਟਿੰਗ ਨਾਲ ਫੈਨਜ਼ ਦੇ ਦਿਲਾਂ ‘ਚ ਆਪਣੀ ਇੱਕ ਅਹਿਮ ਜਗ੍ਹਾ ਬਣਾ ਲਈ ਹੈ । ਦੱਸ ਦੇਈਏ ਕਿ ਅਰਜੁਨ ਰਾਮਪਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਅਰਜੁਨ ਨੇ ਹਾਲ ਹੀ ‘ਚ ਆਪਣੇ ਬੇਬੀ ਬੋਆਏ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ ।

Related posts

Hrithik Roshan ਦੀ ਫ਼ਿਲਮ Super 30 ਦੇ ਟ੍ਰੇਲਰ ਨੂੰ ਲੈ ਕੇ ਅਸਲੀ Anand Kumar ਨੇ ਟਵੀਟ ਕਰ ਕਹੀ ਇਹ ਗੱਲ

On Punjab

ਐਮੀ ਜੈਕਸਨ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀ ਖ਼ੂਬਸੂਰਤ ਤਸਵੀਰਾਂ

On Punjab

ਸੋਸ਼ਲ ਮੀਡੀਆ ‘ਤੇ ਛਾਅ ਗਈ ‘ਗੇਮਸ ਆਫ਼ ਥ੍ਰੋਨਸ’ ਦੀ ਅਦਾਕਾਰਾ ਤੇ ਪ੍ਰਿਅੰਕਾ ਦੀ ਜਠਾਨੀ

On Punjab