ਸਵਿੰਦਰ ਕੌਰ, ਮੋਹਾਲੀ
ਸੀਬੀਆਈ ਦੀ ਵਿਸ਼ੇਸ਼ ਅਦਾਲਤ 11 ਜਨਵਰੀ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਫੈਸਲਾ ਸੁਣਾਏਗੀ। ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾਜ਼ਾਫ਼ਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਸ ਮਾਮਲੇ ਵਿੱਚ ਵੀ ਘਿਰੇ ਹੋਏ ਹਨ। ਅਦਾਲਤ ਵੀਡੀਓ ਕਾਨਫਰੰਸਿੰਗ ਜ਼ਰੀਏ ਰਾਮ ਰਹੀਮ ਬਾਰੇ ਫੈਸਲਾ ਸੁਣਾਏਗੀ।
ਦਰਅਸਲ ਹਰਿਆਣਾ ਸਰਕਾਰ ਨੇ ਸੀਬੀਆਈ ਦੀ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਪੰਚਕੁਲਾ ਦੀ ਅਦਾਲਤ ਵਿੱਚ ਨਾ ਬੁਲਾਇਆ ਜਾਏ। ਇਸ ਦੀ ਬਜਾਏ ਸਰਕਾਰ ਨੇ ਵੀਡੀਓ ਕਾਨਫਰੰਸ ਜ਼ਰੀਏ ਰਾਮ ਰਹੀਮ ਦੀ ਪੇਸ਼ੀ ਕਰਾਉਣ ਦੀ ਸਲਾਹ ਦਿੱਤੀ ਸੀ।
ਸੀਬੀਆਈ ਨੇ ਸਰਕਾਰ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਹੁਣ 11 ਜਨਨਰੀ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਸਬੰਧੀ ਵੀਡੀਓ ਕਾਨਫਰੰਸ ਜ਼ਰੀਏ ਹੀ ਗੁਰਮੀਤ ਰਾਮ ਰਹੀਮ ਬਾਰੇ ਫੈਸਲਾ ਸੁਣਾਇਆ ਜਾਏਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਾਮ ਰਹੀਮ ਦੀ ਸੁਣਵਾਈ ਵੇਲੇ ਪੰਚਕੁਲਾ ’ਚ ਹਿੰਸਾ ਭੜਕ ਗਈ ਸੀ।