ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਇਨ੍ਹਾਂ ਦਿਨੀਂ ਵਿਵਾਦਾਂ ‘ਚ ਘਿਰੇ ਹਨ। ਹਾਲ ਹੀ ‘ਚ ਉਨ੍ਹਾਂ ‘ਤੇ ਕਰਨ ਜੌਹਰ ਦੀ ਪਾਰਟੀ ‘ਚ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਹੈ।ਇਹ ਇਲਜ਼ਾਮ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿੱਕੀ ਕੌਸ਼ਲ ਸਮੇਤ ਹੋਰਨਾਂ ਕਈ ਕਲਾਕਾਰਾਂ ਨੂੰ ਫੈਨਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਇਨ੍ਹਾਂ ਸਭ ਤੋਂ ਦੂਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਬਾਰਡਰ ‘ਤੇ ਭਾਰਤੀ ਸੈਨਾ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।
ਵਿੱਕੀ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਸੈਨਾ ਦੇ ਜਵਾਨਾਂ ‘ਚ ਨਜ਼ਰ ਆ ਰਹੇ ਹਨ।ਇਸ ਦੌਰਾਨ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ‘ਚ ਉਹ ਆਰਮੀ ਦੀ ਗੱਡੀ ਚਲਾਉਂਦੇ ਨਜ਼ਰ ਆ ਰਹੇ ਹਨ।