PreetNama
ਖਬਰਾਂ/News

ਟ੍ਰੈਕਟਰ ਨਹਿਰ ਵਿਚ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ, ਚਾਰ ਜ਼ਖ਼ਮੀ

ਅੰਮ੍ਰਿਤਸਰ : ਸ਼ਹਿਰ ਦੀ ਵੱਲਾ ਨਹਿਰ ਵਿਚ ਸ਼ਟਰਿੰਗ ਨਾਲ ਭਰੀ ਟ੍ਰੈਕਟਰ ਟਰਾਲੀ ਡਿੱਗਣ ਨਾਲ ਲਗਪਗ ਨੌਂ ਮਜ਼ਦੂਰ ਡੁੱਬ ਗਏ। ਮੌਕੇ ‘ਤੇ ਪੁੱਜੇ ਗੋਤਾਖੋਰਾਂ ਨੇ ਚਾਰ ਮਜ਼ਦੂਰਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਦਕਿ ਚਾਰ ਮਜ਼ਦੂਰਾਂ ਦੀ ਡੁੱਬਣ ਨਾਲ ਮੌਤ ਹੋ ਗਈ। ਤਿੰਨ ਮ੍ਰਿਤਕ ਛੱਤੀਸਗੜ੍ਹ ਅਤੇ ਦੋ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦੇ ਰਹਿਣ ਵਾਲੇ ਸਨ। ਹਾਦਸਾ ਟ੍ਰੈਕਟਰ ਦਾ ਅਗਲਾ ਪਹੀਆ ਨਿਕਲਣ ਕਾਰਨ ਹੋਇਆ। ਟ੍ਰੈਕਟਰ ਟਰਾਲੀ ਮਜ਼ਦੂਰਾਂ ਨੂੰ ਲੈ ਕੇ ਕੰਸਟ੍ਰਕਸ਼ਨ ਸਾਈਟ ਵੱਲ ਜਾ ਰਹੀ ਸੀ। ਇਸੇ ਦੌਰਾਨ ਵੱਲਾ ਨਹਿਰ ਕੋਲ ਟ੍ਰੈਕਟਰ ਦਾ ਅਗਲਾ ਪਹੀਆ ਵੱਖਰਾ ਹੋ ਗਿਆ। ਇਸ ਨਾਲ ਟ੍ਰੈਕਟਰ ਬੇਕਾਬੂ ਹੋ ਕੇ ਸਿੱਧਾ ਨਹਿਰ ਵਿਚ ਜਾ ਡਿੱਗਾ। ਟ੍ਰੈਕਟਰ ਵਿਚ ਭਾਰੀ ਭਰਕਮ ਸਾਮਾਨ ਸੀ।

ਘਟਨਾ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਲੋਕਾਂ ਨੇ ਰਾਹਤ ਅਤੇ ਬਚਾਅ ਕਰਾਜ ਸ਼ੁਰੂ ਕੀਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗੀ। ਕੁਝ ਦੇਰ ਬਾਅਦ ਗੋਤਾਖੋਰ ਵੀ ਮੌਕੇ ‘ਤੇ ਪਹੁੰਚ ਗਏ। ਗੋਤਾਖੋਰਾਂ ਨੇ ਟ੍ਰੈਕਟਰ ਚਾਲਕ ਰਿੰਕੂ, ਸੁਪਰਵਾਈਜ਼ਰ ਬਲਬੀਰ ਸਿੰਘ ਅਤੇ ਦੋ ਹੋਰਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਦਕਿ ਪੰਜ ਲੋਕਾਂ ਦੀ ਉਦੋਂ ਤਕ ਮੌਤ ਹੋ ਚੁੱਕੀ ਸੀ।

Related posts

ਹੁਣ ਕੈਦੀ ਤੇ ਹਵਾਲਾਤੀ ਵੀ ਲੈ ਸਕਣਗੇ ਆਪਣੇ ਹੱਕ

Preet Nama usa

ਲੋਹੜੀ ਬੰਪਰ ਨੇ ਪੁਲਿਸ ਕਾਂਸਟੇਬਲ ਬਣਾਇਆ ਕਰੋੜਪਤੀ

Preet Nama usa

2026 ਤੱਕ ਪੰਜਾਬੀਆਂ ਨੂੰ ਨਹੀਂ ਲੱਭੇਗਾ ਪੀਣ ਲਈ ਪਾਣੀ, ਚੇਤਾਵਨੀਆਂ ਤੋਂ 10 ਸਾਲ ਬਾਅਦ ਜਾਗੀ ਸਰਕਾਰ

On Punjab
%d bloggers like this: