ਕੈਨੇਡੀਅਨ ਫ਼ੌਜ ਨੂੰ ਹੁਣ ਇਹ ਸਪੱਸ਼ਟੀਕਰਨ ਦੇਣਾ ਪੈ ਰਿਹਾ ਹੈ ਕਿ ਫ਼ੌਜੀ ਦੇ ਇੱਕ ਸਮੂਹ ਨੂੰ ਬੀਤੇ ਐਤਵਾਰ ਟੋਰਾਂਟੋ ਦੇ ਇੱਕ ਨਗਰ ਕੀਰਤਨ ਦੌਰਾਨ ਹਥਿਆਰ ਕਿਉਂ ਜਾਰੀ ਕੀਤੇ ਗਏ ਸਨ। ਫ਼ੌਜੀ ਅਧਿਕਾਰੀਆਂ ਨੇ ਅੱਗੇ ਤੋਂ ਇੰਝ ਜਨਤਕ ਸਮਾਰੋਹਾਂ ਦੌਰਾਨ ਹਥਿਆਰਾਂ ਨੂੰ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਹੈ।
ਉਸ ਨਗਰ ਕੀਰਤਨ ਦੀਆਂ ਤਸਵੀਰਾਂ ਤੇ ਵਿਡੀਓਜ਼ ਇਹ ਦਰਸਾਉਂਦੇ ਹਨ ਕਿ ਬਹੁਤ ਸਾਰੇ ਫ਼ੌਜੀਆਂ, ਖ਼ਾਸ ਕਰਕੇ ਦਸਤਾਰਧਾਰੀ ਸਿੱਖਾਂ ਨੇ ‘ਖ਼ਾਲਸਾ ਪਰੇਡ’ ਦੌਰਾਨ ਫ਼ੌਜੀ ਵਰਦੀਆਂ ਸਮੇਤ ਭਾਗ ਲਿਆ ਸੀ ਤੇ ਉਨ੍ਹਾਂ ਕੋਲ ਅਸਾਲਟ ਰਾਈਫ਼ਲਾਂ ਵੀ ਸਨ। ਫ਼ੌਜ ਦਾ ਕਹਿਣਾ ਹੈ ਕਿ ਅਜਿਹੇ ਹਥਿਆਰਾਂ ਦੀ ਆਮ ਤੌਰ ਉੱਤੇ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ। ਨਗਰ ਕੀਰਤਨ ਵੇਲੇ ਇੱਕ ਬਖ਼ਤਰਬੰਦ ਵਾਹਨ ਵੀ ਉਨ੍ਹਾਂ ਦੇ ਨਾਲ ਸੀ।
ਕੈਨੇਡਾ ਦੇ ਸਰਕਾਰੀ ਟੀਵੀ ਚੈਨਲ ਸੀਬੀਸੀ (ਕੈਨੇਡਾ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੀ ਰਿਪੋਰਟ ਮੁਤਾਬਕ ਫ਼ੌਜੀ ਜਵਾਨ ਅਜਿਹੇ ਹਥਿਆਰ ਆਮ ਜਨਤਾ ਵਿੱਚ ਸਿਰਫ਼ ਕੁਝ ਖ਼ਾਸ ਫ਼ੌਜੀ ਪਰੇਡਾਂ ਤੇ ਕੁਝ ਵਿਸ਼ੇਸ਼ ਪ੍ਰਦਰਸ਼ਨਾਂ, ਜਿਵੇਂ ਕਿ ਟੈਟੂ ਸਮੇਂ ਹੀ ਲਿਜਾ ਸਕਦੇ ਹਨ।
ਚੇਤੇ ਰਹੇ ਕਿ ਹਰ ਸਾਲ ਵਿਸਾਖੀ ਮੌਕੇ ਟੋਰਾਂਟੋ, ਉਸ ਦੇ ਉੱਪ–ਨਗਰਾਂ ਮਿਸੀਸਾਗਾ ਤੇ ਬਰੈਂਪਟਨ ਜਿਹੇ ਇਲਾਕਿਆਂ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ ਤੇ ਉੱਥੇ ਇੱਕ ਲੱਖ ਤੋਂ ਵੱਧ ਪੰਜਾਬੀ ਸ਼ਾਮਲ ਹੁੰਦੇ ਹਨ। ਐਤਕੀਂ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਦੀ ਇੱਕ ਰਿਪੋਰਟ ਵਿੱਚੋਂ ‘ਸਿੱਖ ਅੱਤਵਾਦ’ ਸ਼ਬਦ ਵੀ ਹਟਾਇਆ ਸੀ।
ਵਰਲਡ ਸਿੱਖ ਆਰਗੇਨਾਇਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਕੁਝ ਲੋਕਾਂ ਨੇ ਜਾਣਬੁੱਝ ਕੇ ਸਿੱਖ ਖਾੜਕੂਆਂ ਦਾ ਡਰ ਪੈਦਾ ਕਰਨ ਲਈ ਇਸ ਨਗਰ ਕੀਰਤਨ ਦੀਆਂ ਤਸਵੀਰਾਂ ਤੇ ਵਿਡੀਓਜ਼ ਸੋਸ਼ਲ ਮੀਡੀਆ ਉੱਤੇ ਸਾਂਠੀਆਂ ਕੀੀਤਆਂ ਸਨ। ਉਨ੍ਹਾਂ ਹਿਕਾ ਕਿ ਖ਼ਾਲਸਾ ਪਰੇਡ ਦਾ ਅੱਤਵਾਦ ਨਾਲ ਕੋਈ ਲੈਣਾ–ਦੇਣਾ ਨਹੀਂ ਹੈ।