PreetNama
ਖੇਡ-ਜਗਤ/Sports News

ਟੀਮ ਇੰਡੀਆ ਨੂੰ ‘ਭਗਵੀਂ’ ਵਰਦੀ ਨੇ ਹਰਾਇਆ?

ਸ਼੍ਰੀਨਗਰ: ਵਿਸ਼ਵ ਕੱਪ ਵਿੱਚ ਸ਼ਨੀਵਾਰ ਨੂੰ ਇੰਗਲੈਂਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਕ੍ਰਿਕੇਟ ਟੀਮ ‘ਤੇ ਸਿਆਸਤਦਾਨਾਂ ਨੇ ਨਿਸ਼ਾਨੇ ਲਾਏ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਭਾਰਤ ਦੀ ਹਾਰ ਦਾ ਠੀਕਰਾ ਉਨ੍ਹਾਂ ਦੀ ਭਗਵੇ ਰੰਗ ਦੀ ਵਰਦੀ ‘ਤੇ ਭੰਨ੍ਹ ਦਿੱਤਾ। ਉੱਧਰ, ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟੀਮ ਦੇ ਪ੍ਰਦਰਸ਼ਨ ‘ਤੇ ਸਵਾਲ ਚੁੱਕੇ।ਮਹਿਬੂਬਾ ਨੇ ਟਵੀਟ ਕੀਤਾ,”ਚਾਹੇ ਤੁਸੀਂ ਮੈਨੂੰ ਅੰਧਵਿਸ਼ਵਾਸੀ ਮੰਨੋ ਪਰ ਮੇਰਾ ਇਹੋ ਕਹਿਣਾ ਹੈ ਕਿ ਭਾਰਤ ਦਾ ਜੇਤੂ ਸਿਲਸਿਲਾ ਉਸ ਦੀ ਜਰਸੀ ਕਰਕੇ ਟੁੱਟਿਆ ਹੈ।” ਦਰਅਸਲ, ਜਰਸੀ ਦੀ ਪਹਿਲੀ ਫ਼ੋਟੋ ਆਉਣ ਮਗਰੋਂ ਸਿਆਸੀ ਗਲਿਆਰਿਆਂ ਨੇ ਭਗਵੇਂ ਰੰਗ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਰੰਗ ਵਿੱਚ ਦਰਸਾਉਣ ‘ਤੇ ਸਵਾਲ ਚੁੱਕੇ ਸਨ।

Related posts

ਭਾਰਤ ਦੇ ਗੋਲਫਰ ਅਨਿਰਬਾਨ ਲਾਹਿੜੀ ਨਿਰਾਸ਼ਾਜਨਕ ਸਕੋਰ ਕਾਰਨ ਕਟ ‘ਚ ਐਂਟਰੀ ਤੋਂ ਖੁੰਝੇ

On Punjab

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ Tokyo Olympics ਲਈ ਅਧਿਕਾਰਤ ਗੀਤ ਕੀਤਾ ਲਾਂਚ

On Punjab

Tokyo Olympics ’ਚ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਤੇ ਨਿਸ਼ਾ ਐੱਨਸੀਆਰ ’ਚ ਬਨਣਗੀਆਂ ਅਫਸਰ

On Punjab