PreetNama
ਖੇਡ-ਜਗਤ/Sports News

ਟੀਮ ਇੰਡੀਆ ‘ਚ ਵੱਡੀ ਤਬਦੀਲੀ! ਇਹ ਹੋ ਸਕਦੇ ਨਵੇਂ ਚਿਹਰੇ, ਇਨ੍ਹਾਂ ਦੀ ਹੋਏਗੀ ਛੁੱਟੀ

ਨਵੀਂ ਦਿੱਲੀਵਰਲਡ ਕੱਪ ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਮਿਲੀ ਹਾਰ ਤੋਂ ਬਾਅਦ ਟੀਮ ‘ਚ ਕਈ ਵੱਡੇ ਬਦਲਾਅ ਹੋਣ ਦੀ ਉਮੀਦ ਹੈ। ਇਨ੍ਹਾਂ ਤਬਦੀਲੀਆਂ ‘ਚ ਸਾਬਕਾ ਕਪਤਾਨ ਐਮਐਸ ਧੋਨੀ ਦੇ ਭਵਿੱਖ ਤੋਂ ਇਲਾਵਾ ਹੋਰ ਕਈ ਨਵੇਂ ਚਿਹਰੀਆਂ ਦੀ ਟੀਮ ‘ਚ ਐਂਟਰੀ ਹੋ ਸਕਦੀ ਹੈ। ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ 19 ਜੁਲਾਈ ਨੂੰ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਕਰਨ ਵਾਲੀ ਹੈ।

ਖ਼ਬਰਾਂ ਨੇ ਕਿ ਇਸ ਮੀਟਿੰਗ ‘ਚ ਧੋਨੀ ਦੇ ਸੰਨਿਆਸ ਬਾਰੇ ਵੀ ਚਰਚਾ ਹੋ ਸਕਦੀ ਹੈ। ਅਜੇ ਤਕ ਧੋਨੀ ਨੇ ਆਪਣੀ ਰਿਟਾਇਰਮੈਂਟ ਬਾਰੇ ਬੀਸੀਸੀਆਈ ਨਾਲ ਕੋਈ ਗੱਲ ਨਹੀਂ ਕੀਤੀ। ਉਂਝ ਇਹ ਸਾਫ਼ ਹੋ ਚੁੱਕਿਆ ਹੈ ਕਿ ਧੋਨੀ ਵੈਸਟਟਿੰਡੀਜ਼ ’ਚ ਹੋਣ ਵਾਲੀ ਟੀ-20 ਤੇ ਵਨਡੇ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਪਿਛਲੇ ਸਾਲ ਵੀ ਧੋਨੀ ਵੈਸਟਇੰਡੀਜ਼ ਤੇ ਆਸਟ੍ਰੇਲੀਆ ‘ਚ ਹੋਈ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਸੀ।

ਇਸੇ ਕਰਕੇ ਧੋਨੀ ਦੀ ਥਾਂ ਵਿਕੇਟ ਕੀਪਿੰਗ ਦਾ ਮੌਕਾ ਰਿਸ਼ਭ ਪੰਤ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦਾ ਸੀਰੀਜ਼ ਲਈ ਚੁਣੇ ਜਾਣਾ ਪੱਕਾ ਹੈ। ਰੋਹਿਤ ਦੇ ਨਾਲ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਕੇਐਲ ਰਾਹੁਲ ਵੀ ਟੀਮ ਦਾ ਹਿੱਸਾ ਹੋਣਗੇ। ਟੀਮ ਰਿਜ਼ਰਵ ਓਪਨਰ ਦੇ ਤੌਰ ‘ਤੇ ਵਨਡੇ ਸੀਰੀਜ਼ ‘ਚ ਮਿਅੰਕ ਅਗਰਵਾਲ ਨੂੰ ਵੀ ਮੌਕਾ ਦੇ ਸਕਦੀ ਹੈ।

ਵੈਸਟਇੰਡੀਜ਼ ਦੌਰੇ ਦੌਰਾਨ ਮਿਡਲ ਆਰਡਰ ‘ਚ ਨਵੇਂ ਚਿਹਰੀਆਂ ਨੂੰ ਥਾਂ ਮਿਲ ਸਕਦੀ ਹੈ। ਟੀਮ ਮੈਨੇਜਮੈਂਟ ਯਾਦਵ ਤੇ ਕਾਰਤਿਕ ਦੀ ਥਾਂ ਸ਼੍ਰੇਅਸ਼ ਅਇਅਰ ਨੂੰ ਮੌਕਾ ਦੇਣ ਦੇ ਨਾਲਮਨੀਸ਼ ਪਾਂਡੇਪ੍ਰਿਥਵੀ ਸ਼ਾਅ ਤੇ ਸ਼ੁਭਮਨ ਗਿੱਲ ਜਿਹੇ ਖਿਡਾਰੀਆਂ ਨੂੰ ਮੌਕਾ ਦੇ ਸਕਦੀ ਹੈ।

ਸਪਿਨਰ ਦੀ ਗੱਲ ਕਰੀਏ ਤਾਂ ਟੀਮ ਨਾਲ ਕੁਲਦੀਪ ਯਾਦਵ ਤੇ ਚਹਿਲ ਦਾ ਜਾਣਾ ਕਰੀਬਕਰੀਬ ਤੈਅ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਰਾਹੁਲ ਚਹਰ,ਅਸਵਿਨ ਤੇ ਜਡੇਜਾ ਦਾ ਵੀ ਚੁਣੇ ਜਾਣਾ ਤੈਅ ਹੈ। ਤੇਜ਼ ਗੇਂਦਬਾਜ਼ਾਂ ‘ਚ ਨਵਦੀਪ ਸੈਨੀ ਨਵਾਂ ਚਿਹਰਾ ਹੋ ਸਕਦੇ ਹਨ। ਜਦਕਿ ਮੁਹੰਮਦ ਸ਼ਮੀ ਤੇ ਭੁਵਨੇਸ਼ਵਰ ਕੁਮਾਰ ਆਪਣੀਆਪਣੀ ਥਾਂ ਬਣਾਉਣ ‘ਚ ਕਾਮਯਾਬ ਹੋ ਸਕਦੇ ਹਨ।

Related posts

ਗੋਲਡਨ ਗਰਲ ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ ‘ਚ ਜਿੱਤਿਆ ਦੂਜਾ ਮੈਡਲ

On Punjab

ਕੀ ਹਨ ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ ? ਓਲੰਪਿਕ ਖੇਡਾਂ ਦੀ ਹੋਰ ਵੀ ਰੋਚਕ ਜਾਣਕਾਰੀ

On Punjab

Khel Ratna Awards: ਕ੍ਰਿਕਟਰ ਰੋਹਿਤ ਸ਼ਰਮਾ ਨੂੰ ਮਿਲੇਗਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ, ਖੇਡ ਮੰਤਰਾਲੇ ਵੱਲੋਂ ਮਿਲੀ ਹਰੀ ਝੰਡੀ

On Punjab