60.22 F
New York, US
October 10, 2026
PreetNama
ਖੇਡ-ਜਗਤ/Sports News

ਟੀਮ ਇੰਡੀਆ ‘ਚ ਵੱਡੀ ਤਬਦੀਲੀ! ਇਹ ਹੋ ਸਕਦੇ ਨਵੇਂ ਚਿਹਰੇ, ਇਨ੍ਹਾਂ ਦੀ ਹੋਏਗੀ ਛੁੱਟੀ

ਨਵੀਂ ਦਿੱਲੀ: ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਮਿਲੀ ਹਾਰ ਤੋਂ ਬਾਅਦ ਟੀਮ ‘ਚ ਕਈ ਵੱਡੇ ਬਦਲਾਅ ਹੋਣ ਦੀ ਉਮੀਦ ਹੈ। ਇਨ੍ਹਾਂ ਤਬਦੀਲੀਆਂ ‘ਚ ਸਾਬਕਾ ਕਪਤਾਨ ਐਮਐਸ ਧੋਨੀ ਦੇ ਭਵਿੱਖ ਤੋਂ ਇਲਾਵਾ ਹੋਰ ਕਈ ਨਵੇਂ ਚਿਹਰੀਆਂ ਦੀ ਟੀਮ ‘ਚ ਐਂਟਰੀ ਹੋ ਸਕਦੀ ਹੈ। ਐਮਐਸਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ 19 ਜੁਲਾਈ ਨੂੰ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਕਰਨ ਵਾਲੀ ਹੈ।

ਖ਼ਬਰਾਂ ਨੇ ਕਿ ਇਸ ਮੀਟਿੰਗ ‘ਚ ਧੋਨੀ ਦੇ ਸੰਨਿਆਸ ਬਾਰੇ ਵੀ ਚਰਚਾ ਹੋ ਸਕਦੀ ਹੈ। ਅਜੇ ਤਕ ਧੋਨੀ ਨੇ ਆਪਣੀ ਰਿਟਾਇਰਮੈਂਟ ਬਾਰੇ ਬੀਸੀਸੀਆਈ ਨਾਲ ਕੋਈ ਗੱਲ ਨਹੀਂ ਕੀਤੀ। ਉਂਝ ਇਹ ਸਾਫ਼ ਹੋ ਚੁੱਕਿਆ ਹੈ ਕਿ ਧੋਨੀ ਵੈਸਟਟਿੰਡੀਜ਼ ’ਚ ਹੋਣ ਵਾਲੀ ਟੀ-20 ਤੇ ਵਨਡੇ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਪਿਛਲੇ ਸਾਲ ਵੀ ਧੋਨੀ ਵੈਸਟਇੰਡੀਜ਼ ਤੇ ਆਸਟ੍ਰੇਲੀਆ ‘ਚ ਹੋਈ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਸੀ।

ਇਸੇ ਕਰਕੇ ਧੋਨੀ ਦੀ ਥਾਂ ਵਿਕੇਟ ਕੀਪਿੰਗ ਦਾ ਮੌਕਾ ਰਿਸ਼ਭ ਪੰਤ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦਾ ਸੀਰੀਜ਼ ਲਈ ਚੁਣੇ ਜਾਣਾ ਪੱਕਾ ਹੈ। ਰੋਹਿਤ ਦੇ ਨਾਲ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਕੇਐਲ ਰਾਹੁਲ ਵੀ ਟੀਮ ਦਾ ਹਿੱਸਾ ਹੋਣਗੇ। ਟੀਮ ਰਿਜ਼ਰਵ ਓਪਨਰ ਦੇ ਤੌਰ ‘ਤੇ ਵਨਡੇ ਸੀਰੀਜ਼ ‘ਚ ਮਿਅੰਕ ਅਗਰਵਾਲ ਨੂੰ ਵੀ ਮੌਕਾ ਦੇ ਸਕਦੀ ਹੈ।

ਵੈਸਟਇੰਡੀਜ਼ ਦੌਰੇ ਦੌਰਾਨ ਮਿਡਲ ਆਰਡਰ ‘ਚ ਨਵੇਂ ਚਿਹਰੀਆਂ ਨੂੰ ਥਾਂ ਮਿਲ ਸਕਦੀ ਹੈ। ਟੀਮ ਮੈਨੇਜਮੈਂਟ ਯਾਦਵ ਤੇ ਕਾਰਤਿਕ ਦੀ ਥਾਂ ਸ਼੍ਰੇਅਸ਼ ਅਇਅਰ ਨੂੰ ਮੌਕਾ ਦੇਣ ਦੇ ਨਾਲ, ਮਨੀਸ਼ ਪਾਂਡੇ, ਪ੍ਰਿਥਵੀ ਸ਼ਾਅ ਤੇ ਸ਼ੁਭਮਨ ਗਿੱਲ ਜਿਹੇ ਖਿਡਾਰੀਆਂ ਨੂੰ ਮੌਕਾ ਦੇ ਸਕਦੀ ਹੈ।

ਸਪਿਨਰ ਦੀ ਗੱਲ ਕਰੀਏ ਤਾਂ ਟੀਮ ਨਾਲ ਕੁਲਦੀਪ ਯਾਦਵ ਤੇ ਚਹਿਲ ਦਾ ਜਾਣਾ ਕਰੀਬ–ਕਰੀਬ ਤੈਅ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਰਾਹੁਲ ਚਹਰ,ਅਸਵਿਨ ਤੇ ਜਡੇਜਾ ਦਾ ਵੀ ਚੁਣੇ ਜਾਣਾ ਤੈਅ ਹੈ। ਤੇਜ਼ ਗੇਂਦਬਾਜ਼ਾਂ ‘ਚ ਨਵਦੀਪ ਸੈਨੀ ਨਵਾਂ ਚਿਹਰਾ ਹੋ ਸਕਦੇ ਹਨ। ਜਦਕਿ ਮੁਹੰਮਦ ਸ਼ਮੀ ਤੇ ਭੁਵਨੇਸ਼ਵਰ ਕੁਮਾਰ ਆਪਣੀ–ਆਪਣੀ ਥਾਂ ਬਣਾਉਣ ‘ਚ ਕਾਮਯਾਬ ਹੋ ਸਕਦੇ ਹਨ।

Related posts

ਟੀ-20 ਮੁਕਾਬਲੇ ਲਈ ਚੰਡੀਗੜ੍ਹ ਪਹੁੰਚਣਗੀਆਂ ਇੰਡੀਆ ਤੇ ਸਾਉਥ ਅਫਰੀਕਾ ਦੀ ਕ੍ਰਿਕਟ ਟੀਮਾਂ

On Punjab

ਹਾਲ ਆਫ ਫੇਮ ਟੈਨਿਸ ਖਿਡਾਰੀ ਡੈਨਿਸ ਰਾਲਟਸਨ ਦਾ ਦੇਹਾਂਤ, ਖੇਡਿਆ ਸੀ ਤਿੰਨ ਵਾਰ ਗ੍ਰੈਂਡਸਲੇਮ ਮਿਕਸ ਡਬਲ ਫਾਈਨਲ

On Punjab

ਟੀ-20 ਵਿਸ਼ਵ ਕੱਪ ‘ਚ ਟੀਮਾਂ ਦੀ ਗਿਣਤੀ ਵਧਾ ਕੇ 20 ਕਰ ਸਕਦੀ ਹੈ ICC: ਰਿਪੋਰਟ

On Punjab