PreetNama
ਖਾਸ-ਖਬਰਾਂ/Important News

ਟਰੰਪ ਦੇ ਪੈਰ ਖਿੱਚਣ ਮਗਰੋਂ ਤਾਲਿਬਾਨ ਦੀ ਅਮਰੀਕਾ ਨੂੰ ਵੱਡੀ ਧਮਕੀ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਤਾਲਿਬਾਨੀ ਹਮਲੇ ‘ਚ ਇੱਕ ਅਮਰੀਕੀ ਸੈਨਿਕ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਟਰੰਪ ਦੇ ਇਸ ਫੈਸਲੇ ਤੋਂ ਬਾਅਦ ਹੋਰ ਅਮਰੀਕੀ ਨਾਗਰਿਕਾਂ ਦੀ ਜਾਨ ਜਾਵੇਗੀ।

ਤਾਲਿਬਾਨੀ ਬੁਲਾਰੇ ਜਬੀਹੁੱਲਾ ਮੁਜਾਹਿਦ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ। ਆਪਣੇ ਬਿਆਨ ‘ਚ ਉਨ੍ਹਾਂ ਕਿਹਾ, “ਜਿਸ ਸਮੇਂ ਡੋਨਾਲਡ ਟਰੰਪ ਹਮਲੇ ਦੀ ਗੱਲ ਕਰ ਰਹੇ ਸੀ, ਉਸ ਸਮੇਂ ਅਮਰੀਕੀ ਸੈਨਾ ਵੀ ਅਫਗਾਨਿਸਤਾਨ ‘ਚ ਲਗਾਤਾਰ ਬੰਬਾਰੀ ਕਰ ਰਹੀ ਸੀ। ਟਰੰਪ ਦੇ ਫੈਸਲੇ ਨਾਲ ਹੋਰ ਲੋਕਾਂ ਦੀ ਜਾਨ ਜਾਵੇਗੀ, ਸ਼ਾਂਤੀ ਭੰਗ ਹੋਵੇਗੀ।”

ਅਮਰੀਕਾ ਤੇ ਅਫਗਾਨਿਸਤਾਨ ‘ਚ ਇੱਕ ਦਹਾਕੇ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਤੇ ਤਾਲਿਬਾਨ ‘ਚ ਹੁਣ ਤਕ ਨੌਂ ਪੜਾਅ ‘ਚ ਸ਼ਾਂਤੀ ਵਾਰਤਾ ਹੋ ਚੁੱਕੀ ਹੈ, ਜੋ ਹਾਲ ਹੀ ‘ਚ ਹੋਏ ਐਲਾਨ ਤੋਂ ਬਾਅਦ ਬੇਨਤੀਜਾ ਰਹੀ। ਇਸ ਬਾਰੇ ਟਰੰਪ ਨੇ ਐਤਵਾਰ ਨੂੰ ਟਵੀਟ ਕਰ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ਾਂਤੀ ਸਮਝੌਤੇ ‘ਤੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

Related posts

ਆਸ਼ਾ ਵਰਕਰਾਂ ਨੂੰ ਮਿਲੇਗੀ ਜਣੇਪਾ ਛੁੱਟੀ; ਨੋਟੀਫ਼ਿਕੇਸ਼ਨ ਹੋਇਆ ਜਾਰੀ

On Punjab

‘ਮੈਂ ਜਹਾਜ਼ ਨੂੰ ਕਰੈਸ਼ ਕਰ ਦਿਆਂਗੀ’: Luggage ਸਬੰਧੀ ਝਗੜੇ ਕਾਰਨ ਡਾਕਟਰ ਨੇ ਏਅਰ ਇੰਡੀਆ ਅਮਲੇ ਨੂੰ ਦਿੱਤੀ ਧਮਕੀ

On Punjab

Wildfire: ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਅੱਗ ਬਣਾ ਰਹੀ ਲੋਕਾਂ ਦੀ ਜ਼ਿੰਦਗੀ ਨੂੰ ਨਰਕ, ਤੇਜ਼ ਹਵਾ ਨੇ ਸਾਰਿਆਂ ਦੀਆਂ ਵਧਾਈਆਂ ਪਰੇਸ਼ਾਨੀਆਂ

On Punjab