42.57 F
New York, US
February 24, 2024
PreetNama
ਖਾਸ-ਖਬਰਾਂ/Important News

ਟਰੰਪ ਦੀ ਮੋਦੀ ਨੂੰ ਮੁਬਾਰਕਾਂ, ਕਿਹਾ ਮੋਦੀ ਤੇ ਮੈਂ ਚੰਗੇ ਦੋਸਤ, ਮਿਲ ਕੇ ਕਰਾਂਗੇ ਕੰਮ

ਜਾਪਾਨ ਦੇ ਓਸਾਕਾ ਚ ਜੀ20 ਸੰਮੇਲਨ ਤੋਂ ਪਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਈ। ਇਸ ਮੀਟਿੰਗ ਦੌਰਾਨ ਪੀਐਮ ਮੋਦੀ ਅਤੇ ਟਰੰਪ ਚ ਚਾਰ ਮੁੱਦਿਆਂ ਇਰਾਨ, 5ਜੀ, ਦੁਵੱਲੇ ਸਬੰਧ ਅਤੇ ਰੱਖਿਆ ’ਤੇ ਗੱਲਬਾਤ ਹੋਈ।

 

ਮੁਲਾਕਾਤ ਦੌਰਾਨ ਡੋਨਾਲਡ ਟਰੰਪ ਨੇ ਪੀਐਮ ਮੋਦੀ ਨੂੰ ਲੋਕ ਸਭਾ ਚੋਣਾਂ ਚ ਮੁੜ ਜਿੱਤਣ ਲਈ ਵਧਾਈ ਦਿੱਤੀ ਤੇ ਕਿਹਾ ਕਿ ਅਸੀਂ ਦੋਵੇਂ ਕਾਫੀ ਚੰਗੇ ਮਿੱਤਰ ਹੋ ਗਏ ਹਾਂ, ਸਾਡੇ ਦੇਸ਼ਾਂ ਚ ਇਸ ਤੋਂ ਪਹਿਲਾਂ ਕਦੇ ਇੰਨੇ ਨੇੜਤਾ ਨਹੀਂ ਹੋਈ। ਮੈਂ ਇਹ ਗ਼ੱਲ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ। ਅਸੀਂ ਲੋਕ ਕਈ ਖੇਤਰਾਂ ਚ ਖਾਸ ਕਰਕੇ ਮਿਲਟਰੀ ਚ ਮਿਲ ਕੇ ਕੰਮ ਕਰਾਂਗੇ, ਅੱਜ ਅਸੀਂ ਲੋਕ ਕਾਰੋਬਾਰ ਦੇ ਮੁੱਦੇ ਤੇ ਵੀ ਗੱਲ ਕਰ ਰਹੇ ਹਾਂ।

 

ਇਸ ਤੋਂ ਪਹਿਲਾਂ ਭਾਰਤ, ਅਮਰੀਕਾ ਅਤੇ ਜਾਪਾਨ ਵਿਚਾਲੇ ਤ੍ਰਿਪੱਖੀ ਬੈਠਕ ਹੋਈ। ਇਸ ਬੈਠਕ ਚ ਪੀਐਮ ਮੋਦੀ ਨੇ ‘ਜੈ’ ਦਾ ਨਾਅਰਾ ਦਿੱਤਾ। ‘ਜੈ’ ਮਤਲਬ ਜਾਪਾਨ, ਅਮਰੀਕਾ ਅਤੇ ਇੰਡੀਆ। ਪੀਐਮ ਮੋਦੀ ਨੇ ਕਿਹਾ ਕਿ ‘ਜੈ’ ਦਾ ਮਤਲਬ ਜਿੱਤ ਹੈ।

 

ਤ੍ਰਿਪੱਖੀ ਬੈਠਕ ਦੌਰਾਨ ਟਰੰਪ ਨੇ ਕਿਹਾ ਕਿ ਮੈਂ ਮੋਦੀ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਾ ਹਾਂ। ਮੈਂ ਸ਼ਿੰਜੋ ਆਬੇ ਨੂੰ ਵੀ ਜਿੱਤ ਦੀ ਵਧਾਈ ਦਿੰਦਾ ਹਾਂ। ਤੁਸੀਂ ਦੋਨਾਂ ਆਪੋ ਆਪਣੋ ਦੇਸ਼ ਲਈ ਸ਼ਾਨਦਾਰ ਕੰਮ ਕਰ ਰਹੇ ਹੋ।

Related posts

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਹਥਿਆਰ ਦੀ ਸਫ਼ਾਈ ਕਰਦਿਆਂ ਚੱਲੀ ਗੋਲ਼ੀ

On Punjab

‘ਬਟਰ ਚਿਕਨ’ ਦੇ ਖੋਜੀ ਕੁਲਵੰਤ ਕੋਹਲੀ ਨਹੀਂ ਰਹੇ, ਰਾਜਪਾਲ ਵੱਲੋਂ ਦੁਖ ਪ੍ਰਗਟ

On Punjab

ਭਾਰਤ ਨੂੰ ਜਲਵਾਯੂ ਪਰਿਵਰਤਨ ਦਾ ਸਭ ਤੋਂ ਜ਼ਿਆਦਾ ਖਤਰਾ : ਗੁਟੇਰੇਸ

On Punjab