PreetNama
ਖਬਰਾਂ/News

ਜੱਸੀ ਕਤਲ ਕੇਸ: ਮੁਲਜ਼ਮ ਮਾਂ ਤੇ ਮਾਮੇ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ

ਸੰਗਰੂਰ: ਮਲੇਰਕੋਟਲਾ ਅਦਾਲਤ ਨੇ ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ, ਪੁਲਿਸ ਨੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਲਈ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਮੰਗਿਆ ਸੀ ਪਰ ਅਦਾਲਤ ਨੇ ਇਸ ਮੰਗ ਨੂੰ ਖਾਰਜ ਕਰਦਿਆਂ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਸੰਗਰੂਰ ਜੇਲ੍ਹ ਭੇਜ ਦਿੱਤਾ ਹੈ।

ਕੈਨੇਡਾ ਵਿੱਚ ਜਨਮੀ ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ ਸਿੱਧੂ ਦਾ ਤਕਰੀਬਨ 20 ਸਾਲ ਪਹਿਲਾਂ ਕਤਲ ਹੋ ਗਿਆ ਸੀ। ਉਸ ਦੇ ਕਤਲ ਦੀ ਸਾਜਿਸ਼ ਦੇ ਇਲਜ਼ਾਮ ਵਿੱਚ ਜੱਸੀ ਦੀ ਮਾਂ ਤੇ ਮਾਮਾ ਨੂੰ ਭਾਰਤ ਲਿਆਇਆ ਗਿਆ ਸੀ। ਇਨ੍ਹਾਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਪੂਰਾ ਹੋਣ ‘ਤੇ ਮਾਲੇਰਕੋਟਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਡੀਐਸਪੀ ਅਮਰਗੜ੍ਹ ਪਲਵਿੰਦਰ ਚੀਮਾ ਨੇ ਦੱਸਿਆ ਦੀ ਪੁਲਿਸ ਨੇ ਕਤਲ ਦੇ ਸਮੇਂ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਲਈ ਉਨ੍ਹਾਂ ਦੋ ਦਿਨ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਜੱਸੀ ਦੇ ਮਾਂ ਤੇ ਮਾਮੇ ਦੇ ਖਾਤਿਆਂ ਦੀ ਜਾਂਚ ਕੀਤੀ ਜਾ ਸਕੇ ਪਰ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਜੁਡਿਸ਼ਲ ਰਿਮਾਂਡ ‘ਤੇ ਸੰਗਰੂਰ ਜੇਲ੍ਹ ਭੇਜ ਦਿੱਤਾ ਹੈ।

ਬਚਾਅ ਪੱਖ ਦੇ ਵਕੀਲ ਸਿਮਰਜੀਤ ਸਿੰਘ ਨੇ ਪੈਸਿਆਂ ਦੇ ਲੈਣ-ਦੇਣ ਦੀ ਗੁੰਜਾਇਸ਼ ਨਾ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵਾਰਦਾਤ ਸਮੇਂ ਸਾਲ 2000 ਵਿੱਚ ਦਰਸ਼ਨ ਸਿੰਘ ਵੱਲੋਂ ਪੈਸਿਆਂ ਦੇ ਲੈਣ-ਦੇਣ ਦਾ ਦਾਅਵਾ ਕੀਤਾ ਸੀ ਪਰ ਹੁਣ ਵਿਦੇਸ਼ੀ ਫੰਡਿੰਗ ਦੀ ਗੱਲ ਕਹਿ ਰਹੀ ਹੈ। ਅਦਾਲਤ ਨੇ ਇਸ ਤਰਕ ਨੂੰ ਨਾਮਨਜ਼ੂਰ ਕਰ ਦਿੱਤਾ। ਉੱਧਰ, ਜੱਸੀ ਦੇ ਪਤੀ ਮਿੱਠੂ ਦੇ ਵਕੀਲ ਅਸ਼ਵਿਨੀ ਚੌਧਰੀ ਨੇ ਦੱਸਿਆ ਕਿ ਜੱਸੀ ਦੇ ਕਤਲ ਦੀ ਸੁਪਾਰੀ ਦੇਣ ਲਈ ਸੁਰਜੀਤ ਸਿੰਘ ਤੇ ਜੱਸੀ ਦੀ ਮਾਂ ਮਲਕੀਤ ਕੌਰ ਦੇ ਬੈਂਕ ਖਾਤਿਆਂ ਦੀ ਜਾਂਚ ਕਰਨ ਲਈ ਪੁਲਿਸ ਨੇ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

Related posts

ਸਿੱਖਿਆ ਅਧਿਕਾਰੀਆਂ ਵੱਲੋ ਪੰਜਵੀਂ ਦੇ ਪ੍ਰੀਖਿਆ ਸੈਂਟਰ ਵਿਜ਼ਿਟ ਕਰਕੇ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ

Preet Nama usa

ਕੋਰੋਨਾ ਵਾਇਰਸ ਬਾਰੇ ਕੀਤਾ ਜਾਗਰੂਕ

Preet Nama usa

ਬਾਲ ਵਿਕਾਸ ਵਿਭਾਗ ਦੀ ਅਫਸਰ ਨੇ ਗਰੀਬ ਹੈਲਪਰ ਕੁੜੀਆਂ ਦਾ ਮਾਰਿਆ ਹੱਕ

Preet Nama usa
%d bloggers like this: